ਨਵੀਂ ਦਿੱਲੀ : ਪੰਜਾਬ ਦੇ ਕਿਸਾਨਾਂ ਨੇ ਦਿੱਲੀ ‘ਚ ਮੋਰਚਾ ਲਗਾ ਲਿਆ ਹੈ। ਉਥੇ ਹੀ ਹੁਣ ਕਿਸਾਨਾਂ ਦੇ ਨਾਲ ਸਿਆਸੀ ਪਾਰਟੀਆਂ ਅਤੇ ਕਈ ਗਾਇਕਾਂ ਦਾ ਸਾਥ ਕਿਸਾਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਹੈ। ਉਥੇ ਹੀ ਕਿਸਾਨਾਂ ਦਾ ਸਾਥ ਦੇਣ ਲਈ ਪੰਜਾਬੀ ਗਾਇਕਾ ਅਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਮਹਿਲਾ ਪ੍ਰਧਾਨ ਅਨਮੋਲ ਗਗਨ ਮਾਨ ਦਿੱਲੀ ‘ਚ ਬੁਰਾੜੀ ਪਹੁੰਚ ਗਈ ਹੈ।
ਕਿਸਾਨਾਂ ਨੇ ਟੱਪਿਆ ਦਿੱਲੀ ਦਾ ਆਖਰੀ ਬਾਰਡਰ,ਮੋਦੀ ਦੇ ਘਰ ਵੱਲ ਨੂੰ ਹੋਏ ਸਿੱਧੇ?
ਅਨਮੋਲ ਗਗਨ ਮਾਨ ਕਿਸਾਨਾਂ ਦੇ ਨਾਲ ਟਰੈਕਟਰ ‘ਤੇ ਦਿੱਲੀ ਪਹੁੰਚੀ ਅਤੇ ਉਨ੍ਹਾਂ ਨੇ ਇਸ ਮੌਕੇ ‘ਤੇ ਕਿਹਾ ਕਿ ਦਿੱਲੀ ਤੋਂ ਹੁਣ ਬਿੱਲ ਰੱਦ ਕਰਵਾਏ ਬਿਨ੍ਹਾਂ ਵਾਪਸ ਨਹੀਂ ਜਾਣਗੇ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਕਿਸਾਨਾਂ ਨੂੰ ਉਥੇ ਹੀ ਜਗ੍ਹਾ ਦੇਵੇਗੀ, ਜਿੱਥੇ ਉਹ ਚਾਹੇਗੀ। ਉਨ੍ਹਾਂ ਨੇ ਕਿਹਾ ਕਿ ਕਿਸਾਨ ਜਿੰਨੇ ਦਿਨ ਦਿੱਲੀ ‘ਚ ਰਹਿਣਾ ਚਾਹੁੰਦੇ ਹਨ, ਉਹ ਰਹਿ ਸਕਦੇ ਹਨ। ਦਿੱਲੀ ਸਰਕਾਰ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਵੇਗੀ।