ਕਿਸਾਨਾਂ ਨੂੰ ਸਮਰਥਨ ਦੇਣ ਲਈ ਰਣਜੀਤ ਬਾਵਾ ਤੇ ਤਰਸੇਮ ਜੱਸੜ ਵੀ ਪਹੁੰਚੇ ਦਿੱਲੀ

0 minutes, 2 seconds Read

TeamGlobalPunjab


5 days ago
News, ਪੰਜਾਬ, ਮਨੋਰੰਜਨ

ਨਵੀਂ ਦਿੱਲੀ : ਖੇਤੀ ਕਾਨੂੰਨ ਖਿਲਾਫ਼ ਡਟੇ ਕਿਸਾਨਾਂ ਦੀ ਹਿਮਾਇਤ ਕਰਨ ਲਈ ਪੰਜਾਬੀ ਸਿੰਗਰਾਂ ਨੇ ਵੀ ਦਿੱਲੀ ਨੂੰ ਚਾਲੇ ਪਾ ਲਏ ਹਨ।
ਬੱਬੂ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾ, ਦੀਪ ਸਿੱਧੂ ਤੇ ਜੱਸ ਬਾਜਵਾ ਤੋਂ ਬਾਅਦ ਹੁਣ ਰਣਜੀਤ ਬਾਵਾ ਤੇ ਤਰਸੇਮ ਜੱਸੜ ਵੀ ਕਿਸਾਨਾਂ ਨੂੰ ਸਮਰਥਨ ਦੇਣ ਲਈ ਦਿੱਲੀ ਪਹੁੰਚ ਗਏ ਹਨ। ਦੋਵਾਂ ਗਾਇਕਾਂ ਨੂੰ ਅੰਦੋਲਨ ‘ਚ ਲੰਗਰ ਸੇਵਾ ਕਰਦੇ ਦੇਖਿਆ ਗਿਆ। ਇਸ ਤੋਂ ਪਹਿਲਾਂ ਜਦੋਂ ਕਿਸਾਨਾਂ ਨੇ ਭਾਰਤ ਬੰਦ ਸਮੇਤ ਪੰਜਾਬ ‘ਚ ਹੋਰ ਅੰਦੋਲਨ ਐਲਾਨੇ ਸਨ ਤਾਂ ਉਦੋਂ ਵੀ ਰਣਜੀਤ ਬਾਵਾ ਨੇ ਪੂਰਾ ਸਮਰਥਨ ਦਿੱਤਾ ਸੀ। ਹੁਣ ਕਿਸਾਨਾਂ ਦੇ ਦਿੱਲੀ ਚਲੋ ਨਾਅਰੇ ਹੇਠ ਦੋਵੇਂ ਸਿੰਗਰ ਅੰਦੋਲਨ ‘ਚ ਪਹੁੰਚ ਗਏ ਹਨ।

ਇਸ ਤੋਂ ਪਹਿਲਾਂ ਬੱਬੂ ਮਾਨ ਅਤੇ ਕੰਵਰ ਗਰੇਵਾਲ ਨੇ ਵੀ ਖੇਤੀ ਕਾਨੂੰਨ ਖਿਲਾਫ਼ ਪੰਜਾਬੀਆਂ ਨੂੰ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਸੀ। ਕਿਸਾਨਾਂ ਦੇ ਨਾਲ ਨਾਲ ਹੁਣ ਪੰਜਾਬੀ ਕਲਾਕਾਰ ਵੀ ਮੈਦਾਨ ‘ਚ ਆ ਕੇ ਜਾਂ ਫਿਰ ਸੋਸ਼ਲ ਮੀਡੀਆ ਰਹੀਂ ਖੇਤੀ ਕਾਨੂੰਨ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਬੱਬੂ ਮਾਨ ਵੀ ਬੀਤੇ ਦਿਨ ਜਦੋਂ ਕੈਨੇਡਾ ਤੋਂ ਦਿੱਲੀ ਏਅਰਪੋਰਟ ‘ਤੇ ਉੱਤਰੇ ਸਨ ਤਾਂ ਸਿੱਧਾ ਕਿਸਾਨਾਂ ਦੇ ਧਰਨੇ ‘ਚ ਸ਼ਾਮਲ ਹੋਏ।
Check Also


  ਚੰਡੀਗੜ੍ਹ, (ਅਵਤਾਰ ਸਿੰਘ): ਪੀ. ਏ. ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਖੇਤੀ ਸਿੱਖਿਆ ਦਿਵਸ …

Similar Posts

Leave a Reply

Your email address will not be published. Required fields are marked *