ਕੰਗਣਾ ਨੇ ਦਿਲਜੀਤ ਦੋਸਾਂਝ ਨੂੰ ਕਿਹਾ ਅੱਤਵਾਦੀ, ਰਵਨੀਤ ਬਿੱਟੂ ਦਾ ਪੁਰਾਣਾ ਟਵੀਟ ਕੀਤਾ ਰੀਟਵੀਟ

0 minutes, 35 seconds Read

ਚੰਡੀਗੜ੍ਹ : ਮਸ਼ਹੂਰ ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਅਤੇ ਬਾਲੀਵੁਡ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ‘ਚ ਲਗਾਤਾਰ ਟਵੀਟ ਵਾਰ ਚੱਲ ਰਹੀ ਹੈ। ਜਿੱਥੇ ਦਿਲਜੀਤ ਦੋਸਾਂਝ ਲਗਾਤਾਰ ਕੰਗਣਾ ਨੂੰ ਚੁੱਪ ਕਰਵਾ ਰਹੇ ਹਨ। ਉਥੇ ਹੀ ਕੰਗਣਾ ਨੇ ਵੀ ਪੰਜਾਬ ਦੇ ਮੰਤਰੀ ਰਵਨੀਤ ਬਿੱਟੂ ਦੇ ਪੁਰਾਣੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਦਿਲਜੀਤ ਦੋਸਾਂਝ ਨੂੰ ਅੱਤਵਾਦੀ ਦੱਸਿਆ ਅਤੇ ਟੁਕਡੇ ਗੈਂਗ ਦਾ ਮੈਂਬਰ ਵੀ ਕਿਹਾ।
🔴LIVE||ਅੱਧੀ ਰਾਤ ਨੂੰ ਸੱਦਿਆ ਪਾਰਲੀਮੈਂਟ ਸੈਸ਼ਨ!ਬੀਜੇਪੀ ਨੇ ਮੰਨਿਆ, ਖੇਤੀ ਕਾਨੂੰਨ ਕਿਸਾਨਾਂ ਲਈ ਗਲਤ?ਹੁਣ ਹੋਣਗੇ ਰੱਦ!
ਕੰਗਣਾ ਨੇ ਟਵਿਟਰ ‘ਤੇ ਲਿਖਿਆ ਕਿ ਪੰਜਾਬ ਦੇ ਇੱਕ ਸੀਨੀਅਰ ਨੇਤਾ ਨੇ ਪੰਜਾਬ ਦੇ ਇਨ੍ਹਾਂ ਗਾਇਕਾਂ ਨੂੰ ਖਾਲਿਸਤਾਨ ਦਾ ਖੁਲ੍ਹੇਆਮ ਸਮਰਥਨ ਕਰਨ ‘ਤੇ ਪੰਜਾਬ ਸਰਕਾਰ ਵੱਲੋਂ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਕੰਗਣਾ ਨੇ ਲਿਖਿਆ ਕਿ ਇਹ ਸੱਤਾਧਾਰੀ ਪਾਰਟੀ ਦੇ ਨੇਤਾ ਹਨ ਜੋ ਇਸ ਅੱਤਵਾਦੀਆਂ ਦੀ ਪੋਲ ਖੋਲ ਰਿਹਾ ਹੈ। ਇਸ ਲਈ ਕਰਨ ਜੌਹਰ ਦੇ ਚਾਪਲੂਸ ਅਤੇ ਬਾਕੀ ਅੱਤਵਾਦੀ ਜੋ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ, ਦਾਦੀ ਨੂੰ ਬਿਨਾਂ ਮਤਲੱਬ ਘਸੀਟ ਕੇ ਆਪਣਾ ਏਜੰਡਾ ਚਲਾ ਰਹੇ ਹਨ, ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੀ 18 ਜੂਨ ਨੂੰ ਰਵਨੀਤ ਬਿੱਟੂ ਨੇ ਇੱਕ ਟਵੀਟ ਕੀਤਾ ਸੀ, ਜਿਸ ‘ਚ ਉਨ੍ਹਾਂ ਨੇ ਵਿਦੇਸ਼ ‘ਚ ਬੈਠੇ ਪੰਜਾਬੀ ਗਾਇਕ ਜੈਜ਼ੀ ਬੀ, ਦਿਲਜੀਤ ਦੋਸਾਂਝ ਅਤੇ ਜਥੇਦਾਰ ਹਰਪ੍ਰੀਤ ਸਿੰਘ ‘ਤੇ ਐਫਆਈਆਰ ਕਰਨ ਦੀ ਮੰਗ ਕੀਤੀ ਸੀ।

This is ruling party leader from Punjab jo inn aatankiyon ki pol khol raha hai, this is what they have to say about KJO chaploos aur baki aatanki jo desh ke tukde karna chahte hain, dadi ko bina matlab drag karke apna agenda chala rahe hain… shame on tukde gang… https://t.co/L0KFQtTi1D
— Kangana Ranaut (@KanganaTeam) December 3, 2020

Punjab Bharat Mata ka dil hai, we need to recognise these terrorists who want to pull India’s heart out from her body. Handful of power hungry people can’t break this nation. Roar against tukde gang India, also thank you for trending #सब_पर_भारी_कंगना https://t.co/nsoVM6t89r
— Kangana Ranaut (@KanganaTeam) December 3, 2020

Similar Posts

Leave a Reply

Your email address will not be published. Required fields are marked *