ਚੰਡੀਗੜ੍ਹ : ਮਸ਼ਹੂਰ ਬਾਲੀਵੁਡ ਅਦਾਕਾਰਾ ਕੰਗਣਾ ਰਣੌਤ ਅਤੇ ਬਾਲੀਵੁਡ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ‘ਚ ਲਗਾਤਾਰ ਟਵੀਟ ਵਾਰ ਚੱਲ ਰਹੀ ਹੈ। ਜਿੱਥੇ ਦਿਲਜੀਤ ਦੋਸਾਂਝ ਲਗਾਤਾਰ ਕੰਗਣਾ ਨੂੰ ਚੁੱਪ ਕਰਵਾ ਰਹੇ ਹਨ। ਉਥੇ ਹੀ ਕੰਗਣਾ ਨੇ ਵੀ ਪੰਜਾਬ ਦੇ ਮੰਤਰੀ ਰਵਨੀਤ ਬਿੱਟੂ ਦੇ ਪੁਰਾਣੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਦਿਲਜੀਤ ਦੋਸਾਂਝ ਨੂੰ ਅੱਤਵਾਦੀ ਦੱਸਿਆ ਅਤੇ ਟੁਕਡੇ ਗੈਂਗ ਦਾ ਮੈਂਬਰ ਵੀ ਕਿਹਾ।
🔴LIVE||ਅੱਧੀ ਰਾਤ ਨੂੰ ਸੱਦਿਆ ਪਾਰਲੀਮੈਂਟ ਸੈਸ਼ਨ!ਬੀਜੇਪੀ ਨੇ ਮੰਨਿਆ, ਖੇਤੀ ਕਾਨੂੰਨ ਕਿਸਾਨਾਂ ਲਈ ਗਲਤ?ਹੁਣ ਹੋਣਗੇ ਰੱਦ!
ਕੰਗਣਾ ਨੇ ਟਵਿਟਰ ‘ਤੇ ਲਿਖਿਆ ਕਿ ਪੰਜਾਬ ਦੇ ਇੱਕ ਸੀਨੀਅਰ ਨੇਤਾ ਨੇ ਪੰਜਾਬ ਦੇ ਇਨ੍ਹਾਂ ਗਾਇਕਾਂ ਨੂੰ ਖਾਲਿਸਤਾਨ ਦਾ ਖੁਲ੍ਹੇਆਮ ਸਮਰਥਨ ਕਰਨ ‘ਤੇ ਪੰਜਾਬ ਸਰਕਾਰ ਵੱਲੋਂ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਕੰਗਣਾ ਨੇ ਲਿਖਿਆ ਕਿ ਇਹ ਸੱਤਾਧਾਰੀ ਪਾਰਟੀ ਦੇ ਨੇਤਾ ਹਨ ਜੋ ਇਸ ਅੱਤਵਾਦੀਆਂ ਦੀ ਪੋਲ ਖੋਲ ਰਿਹਾ ਹੈ। ਇਸ ਲਈ ਕਰਨ ਜੌਹਰ ਦੇ ਚਾਪਲੂਸ ਅਤੇ ਬਾਕੀ ਅੱਤਵਾਦੀ ਜੋ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ, ਦਾਦੀ ਨੂੰ ਬਿਨਾਂ ਮਤਲੱਬ ਘਸੀਟ ਕੇ ਆਪਣਾ ਏਜੰਡਾ ਚਲਾ ਰਹੇ ਹਨ, ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।