
ਮੁੰਬਈ : ਅਦਾਕਾਰਾ ਕੰਗਣਾ ਰਣੌਤ ਕਿਸਾਨ ਅੰਦੋਲਨ ‘ਚ ਸ਼ਾਮਿਲ ਬਜ਼ੁਰਗ ਦਾਦੀ ‘ਤੇ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਕਾਫ਼ੀ ਸੁਰਖੀਆਂ ‘ਚ ਬਣੀ ਹੋਈ ਹੈ। ਪੰਜਾਬੀਆਂ ਨੇ ਜ਼ੋਰਦਾਰ ਸ਼ਬਦਾਂ ‘ਚ ਅਦਾਕਾਰਾ ਦੀ ਨਿੰਦਾ ਕੀਤੀ ਹੈ। ਉਥੇ ਹੀ ਪੰਜਾਬ ਦੀ ਮਸ਼ਹੂਰ ਗਾਇਕ ਹਿਮਾਂਸ਼ੀ ਖੁਰਾਣਾ ਨੇ ਵੀ ਕੰਗਣਾ ਨੂੰ ਇਸ ਗੱਲ ‘ਤੇ ਖਰੀਆਂ – ਖੋਟੀਆਂ ਸੁਣਾਈਆਂ ਸਨ ਪਰ ਲੱਗਦਾ ਹੈ ਅਦਾਕਾਰਾ ਨੂੰ ਹਿਮਾਂਸ਼ੀ ਦੀਆਂ ਗੱਲਾਂ ਚੁਭ ਗਈਆਂ ਅਤੇ ਉਨ੍ਹਾਂ ਨੇ ਗਾਇਕ ਨੂੰ ਟਵਿਟਰ ਤੋਂ ਬਲਾਕ ਕਰ ਦਿੱਤਾ।ਹਾਲ ਹੀ ‘ਚ ਹਿਮਾਂਸ਼ੀ ਖੁਰਾਣਾ ਨੇ ਆਪਣੀ ਇੰਸਟਾ ਸਟੋਰੀ ‘ਤੇ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਕੰਗਣਾ ਨੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਹੈ।
ਦੱਸ ਦਈਏ ਕਿ ਬੀਤੇ ਦਿਨੀਂ ਕੰਗਣਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਹਾ ਸੀ, ਕਿਸਾਨਾਂ ਦੇ ਨਾਂ ‘ਤੇ ਹਰ ਕੋਈ ਆਪਣੀ ਰੋਟੀਆਂ ਸੇਕਣ ‘ਚ ਲੱਗਾ ਹੋਇਆ ਹੈ। ਕੰਗਣਾ ਦੇ ਟਵੀਟ ‘ਤੇ ਭੜਾਸ ਕੱਢਦੇ ਹੋਏ ਹਿਮਾਂਸ਼ੀ ਨੇ ਲਿਖਿਆ ਸੀ – ਓਹ…ਤਾਂ ਹੁਣ ਉਹ ਨਵੀਂ ਸਪੋਕਪਰਸਨ ਹੈ। ਗੱਲ ਨੂੰ ਗਲਤ ਐਂਗਲ ਦੇਣਾ ਤਾਂ ਕੋਈ ਇਨ੍ਹਾਂ ਤੋਂ ਸਿੱਖੇ ਤਾਂ ਕੀ ਕੱਲ੍ਹ ਇਹ ਲੋਕ ਕੁੱਝ ਕਰਨ, ਇਸ ਤੋਂ ਪਹਿਲਾਂ ਹੀ ਲੋਕਾਂ ‘ਚ ਇਹ ਰੀਜ਼ਨ ਫੈਲਾ ਦਿੱਤਾ ਕੀ ਕਿਉਂ ਦੰਗੇ ਹੋਣਗੇ… ਸਮਾਰਟ….ਅਤੇ ਨਾ ਪਹਿਲੀ ਸਰਕਾਰ ਤੋਂ ਪੰਜਾਬੀ ਖੁਸ਼ ਸਨ ਅਤੇ ਨਾ ਹੁਣ। ਜੇਕਰ ਸਾਡੇ ਸੀਐਮ ਸਾਹਿਬ ਆ ਕੇ ਕੁਝ ਕਰਦੇ ਹਨ ਤਾਂ ਆਪਣੇ ਆਪ ਠੰਡ ‘ਚ ਸੜਕਾਂ ‘ਤੇ ਨਹੀਂ ਨਿਕਲਦੇ।
🔴LIVE||ਵੱਡੀ ਖਬਰ!ਕੇਂਦਰ ਸਰਕਾਰ ਸੱਦੇਗੀ ਸਪੈਸ਼ਲ ਪਾਰਲੀਮੈਂਟ,ਖੇਤੀ ਕਾਨੂੰਨ ਹੋਣਗੇ ਰੱਦ?ਕਿਸਾਨ ਤਾਕਤ ਅੱਗੇ ਹਾਰੀ ਸਰਕਾਰ
ਕੰਗਣਾ ਦੇ ਇਸ ਟਵੀਟ ‘ਤੇ ਕਈ ਸਿਤਾਰਿਆਂ ਨੇ ਨਾਰਾਜ਼ਗੀ ਜਤਾਈ ਸੀ। ਐਮੀ ਵਿਰਕ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਨੇ ਉਨ੍ਹਾਂ ਦਾ ਜੋਰਦਾਰ ਵਿਰੋਧ ਕੀਤਾ। ਇਸ ਤੋਂ ਪਹਿਲਾਂ ਬਿਲਕਿਸ ਦਾਦੀ ਨੂੰ ਲੈ ਕੇ ਕੰਗਣਾ ਦੇ ਫੇਕ ਟਵੀਟ ‘ਤੇ ਵੀ ਪੰਜਾਬੀ ਗਾਇਕਾਂ ਦਾ ਕਾਫ਼ੀ ਖੂਨ ਖੋਲਿਆ ਸੀ। ਕੰਗਣਾ ਨੇ ਇਹ ਟਵੀਟ ਕਰਕੇ ਇਸਨੂੰ ਹਟਾ ਦਿੱਤਾ ਸੀ ਪਰ ਇਹ ਮਾਮਲਾ ਵੱਧ ਗਿਆ ਹੈ ਅਤੇ ਉਨ੍ਹਾਂ ਦੇ ਇਸ ਵਿਵਾਦਿਤ ਟਵੀਟ ਨੂੰ ਲੈ ਕੇ ਲੀਗਲ ਨੋਟਿਸ ਵੀ ਮਿਲਿਆ ਹੈ।