ਮੁੰਬਈ : ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਉਨ੍ਹਾਂ ਦੇ ਨਾਲ ਇਸ ਲੜਾਈ ‘ਚ ਨਾ ਸਿਰਫ ਆਮ ਜਨਤਾ ਸਗੋਂ ਕਈ ਸਿਤਾਰੇ ਵੀ ਆਪਣੀ ਆਵਾਜ਼ ਉਠਾ ਰਹੇ ਹਨ ਪਰ ਅਦਾਕਾਰਾ ਕੰਗਣਾ ਰਣੌਤ ਨੇ ਕਿਸਾਨ ਅੰਦੋਲਨ ਦੇ ਖਿਲਾਫ ਜੋ ਕੁਝ ਵੀ ਕਿਹਾ ਉਸਦੇ ਕਾਰਨ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟਰੋਲਸ ਦਾ ਸ਼ਿਕਾਰ ਹੋਣਾ ਪਿਆ। ਕੰਗਣਾ ਨੂੰ ਦਿਲਜੀਤ ਦੋਸਾਂਝ ਤੋਂ ਇਲਾਵਾ ਕਈ ਪਾਲੀਵੁੱਡ ਸਿਤਾਰਿਆਂ ਨੇ ਖਰੀਆਂ – ਖੋਟੀਆਂ ਗੱਲਾਂ ਸੁਣਾਈਆਂ।
I am with farmers, last year I activity promoted agroforestry and donated for the cause as well, I have been vocal about farmers exploitation and their problems also I worry a lot so prayed for resolves in this sector, which finally happened with this revolutionary bill (cont)
— Kangana Ranaut (@KanganaTeam) December 3, 2020
ਉਥੇ ਹੀ ਹੁਣ ਦਿਲਜੀਤ ਨਾਲ ਟਵਿਟਰ ਵਾਰ ਤੋਂ ਬਾਅਦ ਕੰਗਣਾ ਰਣੌਤ ਕਿਸਾਨਾਂ ਦੇ ਪੱਖ ‘ਚ ਬੋਲਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਕੰਗਣਾ ਨੇ ਆਪਣੇ ਨਵੇਂ ਟਵੀਟ ‘ਚ ਲਿਖਦੇ ਹੋਏ ਕਿਹਾ – ਮੈਂ ਕਿਸਾਨਾਂ ਦੇ ਨਾਲ ਹਾਂ, ਪਿਛਲੇ ਸਾਲ ਮੈਂ ਖੇਤੀ ਵਿਗਿਆਨ ਦੀ ਪ੍ਰਮੋਸ਼ਨ ‘ਚ ਕਾਫ਼ੀ ਐਕਟਿਵ ਹੋ ਕੇ ਭਾਗ ਲਿਆ ਸੀ ਅਤੇ ਇਸਦੇ ਲਈ ਡੋਨੇਸ਼ਨ ਵੀ ਦਿੱਤਾ ਸੀ। ਮੈਂ ਕਿਸਾਨਾਂ ਦੇ ਸ਼ੋਸ਼ਣ ਅਤੇ ਸਮੱਸਿਆਵਾਂ ਲਈ ਆਵਾਜ਼ ਚੁੱਕਦੀ ਰਹੀ ਹਾਂ ਅਤੇ ਮੈਂ ਇਸ ਸੈਕਟਰ ਦੀਆਂ ਸਮੱਸਿਆਵਾਂ ਖਤਮ ਹੋਣ ਲਈ ਅਰਦਾਸ ਵੀ ਕੀਤੀ ਹੈ, ਜੋ ਹੁਣ ਫਾਇਨਲੀ ਇਸ ਕ੍ਰਾਂਤੀਵਾਦੀ ਬਿਲ ਦੇ ਜ਼ਰੀਏ ਹੋਣ ਜਾ ਰਹੀ ਹੈ।
I am with farmers, last year I activity promoted agroforestry and donated for the cause as well, I have been vocal about farmers exploitation and their problems also I worry a lot so prayed for resolves in this sector, which finally happened with this revolutionary bill (cont)
— Kangana Ranaut (@KanganaTeam) December 3, 2020
ਇਸ ਤੋਂ ਬਾਅਦ ਅਗਲੇ ਟਵੀਟ ‘ਚ ਕੰਗਣਾ ਨੇ ਲਿਖਿਆ, ਇਹ ਬਿੱਲ ਕਿਸਾਨਾਂ ਦੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਕੇ ਕਈ ਤਰੀਕਿਆਂ ਨਾਲ ਬਦਲਣ ਜਾ ਰਿਹਾ ਹੈ। ਮੈਂ ਅਫਵਾਹਾਂ ਦੇ ਚੱਲਦਿਆਂ ਉਨ੍ਹਾਂ ‘ਤੇ ਪਏ ਪ੍ਰਭਾਵ ਨੂੰ ਸਮਝ ਸਕਦੀ ਹਾਂ ਪਰ ਮੈਨੂੰ ਭਰੋਸਾ ਹੈ ਕਿ ਸਰਕਾਰ ਸਾਰੀਆਂ ਸ਼ੰਕਾਵਾਂ ਦਾ ਹੱਲ ਕਰੇਗੀ, ਕ੍ਰਿਪਾ ਸਬਰ ਰੱਖੋ। ਮੈਂ ਆਪਣੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਨਾਲ ਹਾਂ ਜੋ ਮੇਰੇ ਦਿਲ ‘ਚ ਇੱਕ ਖਾਸ ਜਗ੍ਹਾ ਰੱਖਦੇ ਹਨ। ਉਥੇ ਹੀ ਇਸ ਟਵੀਟ ਤੋਂ ਬਾਅਦ ਹੁਣ ਕਈ ਲੋਕ ਕੰਗਣਾ ਰਣੌਤ ਦੀ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ।