ਮੁੰਬਈ : 2003 ‘ਚ ਰਿਲੀਜ਼ ਹੋਈ ਸਲਮਾਨ ਖਾਨ ਦੀ ਫਿਲਮ ‘ਤੇਰੇ ਨਾਮ’ ਸਕਰੀਨ ‘ਤੇ ਕਾਫ਼ੀ ਸੁਪਰ ਡੁਪਰ ਹਿਟ ਰਹੀ। ਇਸ ਫਿਲਮ ‘ਚ ਸਲਮਾਨ ਖਾਨ ਅਤੇ ਭੂਮਿਕਾ ਚਾਵਲਾ ਲੀਡ ਰੋਲ ‘ਚ ਸਨ। ਸਲਮਾਨ ਖਾਨ ਨੇ ਇਸ ਫਿਲਮ ‘ਚ ਰਾਧੇ ਨਾਮ ਦੇ ਇੱਕ ਮੁੰਡੇ ਦਾ ਕਿਰਦਾਰ ਨਿਭਾਇਆ ਸੀ। ਇਸ ਰੋਲ ‘ਚ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਫਿਲਮ ਨੂੰ 10 ਸਾਲ ਪੂਰੇ ਹੋ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਨਿਰਦੇਸ਼ਕ ਸਤੀਸ਼ ਕੌਸ਼ਿਕ ਇਸ ਫਿਲਮ ਨੂੰ ਅੱਗੇ ਵਧਣ ਲਈ ਇਸਦਾ ਦੂਜਾ ਸੀਕੁਅਲ ਬਣਾਉਣਾ ਚਾਹੁੰਦੇ ਹਨ।
ਕਿਸਾਨਾਂ ਦੇ ਹੱਕ ‘ਚ ਨਿਹੰਗ ਸਿੰਘਾਂ ਦਾ ਵੱਡਾ ਐਲਾਨ,ਹਿੱਲੀ ਦਿੱਲੀ!ਮੋਦੀ ਸਰਕਾਰ ਨੂੰ ਆਈਆਂ ਤਰੇਲੀਆਂ!
ਹਾਲ ਹੀ ‘ਚ ਨਿਰਦੇਸ਼ਕ ਸਤੀਸ਼ ਕੌਸ਼ਿਕ ਨੇ ਖੁਲਾਸਾ ਕੀਤਾ ਹੈ ਕੀ ‘ਤੇਰੇ ਨਾਮ’ ਦੀ ਕਹਾਣੀ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੇ ਕੋਲ ਤਿੰਨ- ਚਾਰ ਆਇਡੀਆ ਹਨ। ਉਨ੍ਹਾਂ ਨੇ ਕਿਹਾ, ਮੈਂ ਕੁਝ ਆਇਡੀਆ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਫਿਲਹਾਲ ਸਲਮਾਨ ਖਾਨ ਗੱਲ ਨਹੀਂ ਹੋਈ ਹੈ। ਸਤੀਸ਼ ਕੌਸ਼ਿਕ ਨੇ ਕਿਹਾ ਪੁਰਾਣੀ ਫਿਲਮ ‘ਚ ਰਾਧੇ ਮੋਹਨ ਦੇ ਕਿਰਦਾਰ ਦੇ ਪਹਿਲੂਆਂ ‘ਤੇ ਕਈ ਤਰ੍ਹਾਂ ਨਾਲ ਫਿਲਮ ਬਣਾਈ ਜਾ ਸਕਦੀ ਹੈ। ਜੇਕਰ ਨਵੀਂ ਫਿਲਮ ਬਨਣ ਦਾ ਪਲੈਨ ਅੱਗੇ ਵਧਦਾ ਹੈ ਤਾਂ ਇਹ ਉਥੇ ਤੋਂ ਹੀ ਬਣੇਗੀ ਜਿੱਥੋਂ ਪੁਰਾਣੀ ‘ਤੇਰੇ ਨਾਮ’ ਖਤਮ ਹੋਈ ਸੀ।
ਦਿੱਲੀ ਬਾਰਡਰ ‘ਤੇ ਮਾਹੌਲ ਹੋਇਆ ਖਰਾਬ,ਕਿਸਾਨਾਂ ਦੇ ਅੱਗੇ ਲਾਤੀ ਫੌਜ
ਦੱਸ ਦਈਏ ਕਿ ‘ਤੇਰੇ ਨਾਮ’ ਤਾਮਿਲ ਦੀ ਇੱਕ ਫਿਲਮ ਦਾ ਰੀਮੇਕ ਸੀ। ਇਸਦੇ ਰਾਇਟਸ ਰਾਮ ਗੋਪਾਲ ਵਰਮਾ ਨੇ ਖਰੀਦੇ ਸਨ ਅਤੇ ਅਨੁਰਾਗ ਇਸਨੂੰ ਲਿਖ ਰਹੇ ਸਨ। ਫਿਲਮ ਕਿਸੇ ਹੋਰ ਨੇ ਡਾਇਰੈਕਟ ਕਰਨੀ ਸੀ। ਉਸ ਸਮੇਂ ਫਿਲਮ ਦੇ ਹੀਰੋ ਸੰਜੈ ਕਪੂਰ ਸਨ ਅਤੇ ਸਲਮਾਨ ਖਾਨ ਨਹੀਂ। ਇਸ ਤੋਂ ਬਾਅਦ ਪ੍ਰੋਜੈਕਟ ‘ਚ ਕਈ ਬਦਲਾਅ ਹੋਣ ਲੱਗੇ। ਸਕਰਿਪਟ ਕਈ ਥਾਵਾਂ ਤੇ ਘੁੰਮਣ ਲੱਗੀ ਅਤੇ ਨਵੇਂ ਪ੍ਰੋਡਿਊਸਰ ਫਿਲਮ ‘ਚ ਆ ਗਏ।