ਮੁੰਬਈ : ਗਾਇਕ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੇ ਵਿਆਹ ਨੂੰ ਇੱਕ ਮਹੀਨੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਿਆ ਹੈ। ਵਿਆਹ ਅਤੇ ਹਨੀਮੂਨ ਤੋਂ ਬਾਅਦ ਨੇਹਾ ਕੱਕੜ ਸ਼ੂਟਿੰਗ ‘ਤੇ ਪਰਤੀ ਹੈ। ਇਸ ਸਮੇਂ ਉਹ ਸਿੰਗਿੰਗ ਰਿਐਲਿਟੀ ਸ਼ੋਅ ‘ਇੰਡੀਅਨ ਆਇਡਲ’ ਦੀ ਸ਼ੂਟਿੰਗ ‘ਚ ਵਿਅਸਤ ਹਨ। ਇਸ ਤੋਂ ਇਲਾਵਾ ਉਹ ਹਾਲ ਹੀ ‘ਚ ‘ਬਿੱਗ ਬਾਸ 14’ ਦੇ ਘਰ ‘ਚ ਵੀ ਨਜ਼ਰ ਆਈ। ਉਹ ਆਪਣੇ ਭਰਾ ਟੋਨੀ ਕੱਕੜ ਨਾਲ ਘਰ ‘ਚ ਆਈ ਸੀ।
ਆਹ ਕਿਸਾਨ ਦਿੱਲੀ ਪਹੁੰਚ ਹੋਇਆ ਤੱਤਾ!ਕਹਿੰਦਾ ਅਜੇ ਤਾਂ ਟ੍ਰੇਲਰ ਆ, ਕਾਨੂੰਨ ਰੱਦ ਨਾ ਕੀਤੇ ਤਾਂ ਦਿਖਾਵਾਂਗੇ ਪੂਰੀ ਫਿਲਮ
ਇਸ ਮੌਕੇ ‘ਤੇ ਨੇਹਾ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ‘ਨੇਹੂ ਦ ਵਿਆਹ’ ਦੇ ਸੈੱਟ ‘ਤੇ ਰੋਹਨਪ੍ਰੀਤ ਨਾਲ ਪਿਆਰ ਹੋਇਆ। ਨਾਲ ਹੀ ਸਲਮਾਨ ਖਾਨ ਨੇ ਕਿਹਾ ਕਿ ਇਹ ਤਾਂ ਝੱਟ ਮੰਗਣੀ ਪੱਟ ਵਿਆਹ ਹੋਇਆ। ਤੁਸੀਂ ‘ਨੇਹੂ ਦ ਵਿਆਹ’ ਗੀਤ ਵਿਆਹ ਦਾ ਗੀਤ ਸੋਚਕੇ ਲਿਖਿਆ ਸੀ ਜਾਂ ਗੀਤ ਲਿਖਣ ਤੋਂ ਬਾਅਦ ਤੁਸੀਂ ਵਿਆਹ ਕਰੋਗੇ ਇਹ ਸੋਚਕੇ ਲਿਖਿਆ ਸੀ। ਇਸ ‘ਤੇ ਨੇਹਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ‘ਰੋਹੂ’ ਨੂੰ ਮੈਂ ਗੀਤ ਦੇ ਸੈੱਟ ‘ਤੇ ਹੀ ਪਹਿਲੀ ਵਾਰ ਮਿਲੀ ਸੀ।
ਕਿਸਾਨ ਬੀਬੀਆਂ ਨੇ ਕਰਤਾ ਵੱਡਾ ਐਲਾਨ, ਸੁਣ ਥਰ-ਥਰ ਕੰਬੀ ਮੋਦੀ ਸਰਕਾਰ! ਦਿੱਲੀ ਬੈਠੇ ਕਿਸਾਨ ਵੀ ਹੋਏ ਖੁਸ਼!
ਮੈਂ ਗੀਤ ਲਿਖਿਆ ਹੈ, ਦਿਲੋਂ ਲਿਖਿਆ ਹੈ। ਸੋਚਿਆ ਨਹੀਂ ਸੀ ਕਿ ਇਹ ਗੀਤ ਮੇਰੀ ਜ਼ਿੰਦਗੀ ਦਾ ਇੰਨਾ ਮਹੱਤਵਪੂਰਣ ਹਿੱਸਾ ਬਣ ਜਾਵੇਗਾ। ਗੀਤ ਗਾਉਣ ਤੋਂ ਬਾਅਦ ਮੈਂ ਰੋਹਨਪ੍ਰੀਤ ਨੂੰ ਮਿਲੀ। ਰੋਹਨਪ੍ਰੀਤ ਵੀ ਕਾਫ਼ੀ ਚੰਗੇ ਸਿੰਗਰ ਹਨ। ਗਾਇਕ ਨੇਹਾ ਕੱਕੜ ਦਾ ਅੱਗੇ ਕਹਿਣਾ ਹੈ ਕਿ ਮੈਂ ਜ਼ਿੰਦਗੀ ‘ਚ ਚੀਜਾਂ ਨੂੰ ਲੈ ਕੇ ਕਾਫ਼ੀ ਕਲੀਅਰ ਹਾਂ। ਜੇਕਰ ਮੈਂ ਕੋਈ ਡਰੈਸ ਲੈਣ ਵੀ ਜਾਂਦੀ ਹਾਂ ਤਾਂ ਬਿਨ੍ਹਾਂ ਸਮਾਂ ਲਗਾਏ ਪਸੰਦ ਕਰ ਲੈਂਦੀ ਹਾਂ। ਰੋਹਨਪ੍ਰੀਤ ਇਨ੍ਹੇ ਚੰਗੇ ਇਨਸਾਨ ਹਨ ਕਿ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਮੈਨੂੰ ਲੱਗਾ ਕਿ ਹਾਂ, ਮੈਨੂੰ ਇਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੀਦਾ ਹੈ। ਕੋਈ ਵੀ ਕੁੜੀ ਉਨ੍ਹਾਂ ਦੀ ਦੀਵਾਨੀ ਹੋ ਜਾਵੇਗੀ, ਮੈਂ ਵੀ ਉਨ੍ਹਾਂ ਦੀ ਦੀਵਾਨੀ ਹੋ ਗਈ।