ਪੋਲੈਂਡ ਨੇ ਇਕ ਚੌਕ ਦਾ ਨਾਂ ਹਰੀਵੰਸ਼ ਰਾਏ ਬੱਚਨ ਦੇ ਨਾਂ ‘ਤੇ ਰੱਖਿਆ | Tri City News

0 minutes, 0 seconds Read

ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੇ ਕਿਹਾ ਹੈ ਕਿ ਉਹ ਇਸ ਗੱਲ ਨਾਲ ਗਦ-ਗਦ ਹਨ ਕਿ ਪੋਲੈਂਡ ਦੇ ਵਰੋਕਲਾ ਸ਼ਹਿਰ ਦੇ ਇਕ ਚੌਕ ਦਾ ਨਾਂ ਉਨ੍ਹਾਂ ਦੇ ਸਵਰਗੀ ਪਿਤਾ ਅਤੇ ਕਵੀ ਹਰਿਵੰਸ਼ ਰਾਏ ਬੱਚਨ ਦੇ ਨਾਂ ‘ਤੇ ਰੱਖਿਆ ਗਿਆ ਹੈ। ਮੈਗਾਸਟਾਰ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਇਕ ਸਾਈਨਬੋਰਡ ਦੀ ਤਸਵੀਰ ਪੋਸਟ ਕੀਤੀ, ਜਿਸ ‘ਤੇ ਹਰਿਵੰਸ਼ ਰਾਏ ਬੱਚਨ ਦਾ ਨਾਂ ਲਿਖਿਆ ਹੋਇਆ ਸੀ। ਬੱਚਨ ਨੇ ਕਿਹਾ, ਪੋਲੈਂਡ ਦੇ ਵਰੋਕਲਾ ਸ਼ਹਿਰ ਦੀ ਨਗਰ ਕੌਂਸਲ ਨੇ ਇਕ ਚੌਕ ਦਾ ਨਾਂ ਉਨ੍ਹਾਂ ਦੇ ਪਿਤਾ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਕੀਤਾ। ਦੁਸਹਿਰੇ ‘ਤੇ ਇਸ ਤੋਂ ਵੱਡਾ ਅਸ਼ੀਰਵਾਦ ਕੁਝ ਹੋਰ ਨਹੀਂ ਹੋ ਸਕਦਾ ਸੀ। ਉਨ੍ਹਾਂ ਤਸਵੀਰ ਦੇ ਨਾਲ ਲਿਖਿਆ ਕਿ ਇਹ ਪਰਿਵਾਰ, ਵਰੋਕਲਾ ਵਿਚ ਭਾਰਤੀ ਭਾਈਚਾਰੇ ਅਤੇ ਭਾਰਤ ਲਈ ਮਾਣ ਵਾਲੀ ਗੱਲ ਹੈ।

Similar Posts

Leave a Reply

Your email address will not be published. Required fields are marked *