ਮੁੰਬਈ : ਬਾਲੀਵੁਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਸੰਨੀ ਦਿਓਲ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਸਕੱਤਰ ਅਮਿਤਾਭ ਅਵਸਥੀ ਨੇ ਦੱਸਿਆ ਕਿ ਸੰਨੀ ਦਿਓਲ ਕੁਝ ਦਿਨਾਂ ਤੋਂ ਕੁੱਲੂ ਜ਼ਿਲ੍ਹੇ ‘ਚ ਰਹਿ ਰਹੇ ਹਨ।
ਦਿੱਲੀ ਨੂੰ ਪਿਛਲੇ ਪਾਸੇ ਦੀ ਵੀ ਪਾਇਆ ਕਿਸਾਨਾਂ ਨੇ ਘੇਰਾ,ਸੜਕਾਂ ਕਰਤੀਆਂ ਪੂਰੀਆਂ ਜਾਮ?
ਸੰਨੀ ਦਿਓਲ ਅਤੇ ਉਨ੍ਹਾਂ ਦੇ ਦੋਸਤ ਮੁੰਬਈ ਲਈ ਰਵਾਨਾ ਹੋਣ ਦੀ ਯੋਜਨਾ ਬਣਾ ਰਹੇ ਸਨ ਪਰ ਮੰਗਲਵਾਰ ਨੂੰ ਉਨ੍ਹਾਂ ਦੀ COVID – 19 ਟੈਸਟ ਰਿਪੋਰਟ ਪੌਜ਼ੀਟਿਵ ਆਈ। 64 ਸਾਲਾ ਬਾਲੀਵੁਡ ਅਦਾਕਾਰ ਦੀ ਮੁੰਬਈ ‘ਚ ਮੋਢੇ ਦੀ ਸਰਜਰੀ ਹੋਈ ਸੀ ਅਤੇ ਉਹ ਕੁੱਲੂ ਜ਼ਿਲ੍ਹੇ ਦੇ ਮਨਾਲੀ ਦੇ ਕੋਲ ਇੱਕ ਫਾਰਮ ਹਾਊਸ ‘ਚ ਸਿਹਤ ਮੁਨਾਫ਼ਾ ਲੈ ਰਹੇ ਸਨ।