ਬੇਬੇ ਮਹਿੰਦਰ ਕੌਰ ‘ਤੇ ਟਿੱਪਣੀ ਕਰਨ ਵਾਲੀ ਕੰਗਣਾ ਨੂੰ ਇਸ ਵਕੀਲ ਨੇ ਭੇਜਿਆ ਕਾਨੂੰਨੀ ਨੋਟਿਸ

0 minutes, 2 seconds Read









TeamGlobalPunjab


2 days ago
News, ਪੰਜਾਬ, ਮਨੋਰੰਜਨ

ਚੰਡੀਗੜ੍ਹ: ਕਿਸਾਨ ਅੰਦੋਲਨ ਅਤੇ ਬਠਿੰਡਾ ਦੀ ਇੱਕ ਅੰਦੋਲਨਕਾਰੀ ਬਜ਼ੁਰਗ ਮਹਿਲਾ ‘ਤੇ ਵਿਵਾਦਤ ਟਵੀਟ ਕਰਨਾ ਕੰਗਣਾ ਰਣੌਤ ਨੂੰ ਮਹਿੰਗਾ ਪੈ ਗਿਆ ਹੈ। ਮੁਹਾਲੀ ਦੇ ਜ਼ੀਰਕਪੁਰ ਦੇ ਰਹਿਣ ਵਾਲੇ ਇੱਕ ਵਕੀਲ ਨੇ ਅਦਾਕਾਰਾ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਦਰਅਸਲ ਕੰਗਣਾ ਰੌਣਤ ਨੇ ਇੱਕ ਟਵੀਟ ਨੂੰ ਰੀਟਵੀਟ ਕੀਤਾ ਸੀ। ਜਿਸ ਵਿੱਚ ਉਸ ਨੇ ਕਿਸਾਨ ਅੰਦੋਲਨ ‘ਚ ਸ਼ਾਮਲ ਇੱਕ ਬਜ਼ੁਰਗ ਮਹਿਲਾ ਦਾ ਮਜ਼ਾਕ ਉਡਾਉਂਦੇ ਹੋਏ ਲਿਖਿਆ ਸੀ – ‘ਹਾ ਹਾ ਹਾ ਇਹ ਉਹ ਦਾਦੀ ਹੈ ਜਿਹਨਾਂ ਨੂੰ ਭਾਰਤ ਦੇ ਸਭ ਤੋਂ ਪਾਵਰਫੁੱਲ ਲੋਕਾਂ ‘ਚ ਸ਼ਾਮਲ ਕੀਤਾ ਗਿਆ ਸੀ। ਇਹ 100 ਰੁਪਏ ‘ਚ ਧਰਨਿਆਂ ਲਈ ਮਿਲ ਜਾਂਦੇ ਹਨ।

ਪਾਕਿਸਤਾਨ ਦੇ ਪੱਤਰਕਾਰਾਂ ਨੇ ਇੰਟਰਨੈਸ਼ਨਲ ਪੀਆਰ ਨੂੰ ਭਾਰਤ ਦੇ ਲਈ ਸ਼ਰਮਨਾਕ ਤਰੀਕੇ ਨਾਲ ਹਾਇਅਰ ਕਰ ਲਿਆ ਹੈ। ਸਾਨੂੰ ਆਪਣੇ ਅਜਿਹੇ ਲੋਕ ਚਾਹੀਦੇ ਹਨ ਜੋ ਸਾਡੇ ਲਈ ਅੰਤਰਰਾਸ਼ਟਰੀ ਆਵਾਜ਼ ਉਠਾ ਸਕੇ।”ਹਾਲਾਂਕਿ ਇਹ ਟਵੀਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੰਗਣਾ ਨੇ ਆਪਣੇ ਟਵੀਟ ਅਕਾਉਂਟ ਤੋਂ ਇਸ ਨੂੰ ਡਲੀਟ ਕਰ ਦਿੱਤਾ ਸੀ।
 
ਕੰਗਣਾ ਨੇ ਜਿਸ ਮਹਿਲਾ ਦਾ ਸੋਸ਼ਲ ਮੀਡੀਆ ‘ਤੇ ਮਜ਼ਾਕ ਉਡਾਇਆ ਸੀ ਉਹ ਮਹਿਲਾ ਮਹਿੰਦਰ ਕੌਰ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਰਹਿਣ ਵਾਲੀ ਹੈ। ਬਜ਼ੁਰਗ ਮਹਿਲਾਂ ਨੇ ਵੀ ਕੰਗਣਾ ਰਣੌਤ ਨੂੰ ਮੋੜਵਾਂ ਜਵਾਬ ਦਿੱਤਾ ਸੀ ਅਤੇ ਕਿਹਾ ਸੀ ਕਿ ਕੰਗਣਾ ਸਾਡੇ ਖੇਤਾਂ ਵਿੱਚ ਕੰਮ ਕਰੇ ਮੈਂ ਉਸ ਨੂੰ ਦੱਸ ਹਜ਼ਾਰ ਰੁਪਏ ਦਿਹਾੜੀ ਦਿੰਦੀ ਹਾਂ। ਜਿਸ ਤਹਿਤ ਵਕੀਲ ਹਾਕਮ ਸਿੰਘ ਨੇ ਕਿਹਾ ਕਿ ਕੰਗਣਾ ਨੂੰ ਕਾਨੂੰਨ ਨੋਟਿਸ ਭੇਜਿਆ ਹੈ। ਵਕੀਲ ਨੇ ਕੰਗਣਾ ਨੂੰ ਸੱਤ ਦਿਨ ਦਾ ਸਮਾਂ ਮੰਗਿਆ ਹੈ ਕਿ ਉਹ ਮੁਆਫ਼ੀ ਮੰਗੇ, ਜੇਕਰ ਮੁਆਫ਼ੀ ਨਹੀਂ ਮੰਗੀ ਤਾਂ ਉਸ ਦੇ ਖਿਲਾਫ਼ ਮਾਨਹਾਨੀ ਦਾ ਮੁਕੱਦਮਾ ਕੀਤਾ ਜਾਵੇਗਾ।








Check Also


ਨਵੀਂ ਦਿੱਲੀ: ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕਾਂ ਦਾ ਦੌਰ ਸ਼ੁਰੂ ਹੋ ਗਿਆ ਹੈ। …

Similar Posts

Leave a Reply

Your email address will not be published. Required fields are marked *