ਮੁਫ਼ਤ ‘ਚ Netflix ਦੇਖਣ ਦਾ ਮੌਕਾ, ਜਾਣੋ ਕਿੰਝ ਮਿਲੇਗਾ ਆਫਰ

0 minutes, 5 seconds Read









TeamGlobalPunjab


4 mins ago
ਮਨੋਰੰਜਨ

ਨਿਊਜ਼ ਡੈਸਕ: ਮਸ਼ਹੂਰ ਓਟੀਟੀ ਪਲੈਟਫਾਰਮ Netflix ਭਾਰਤ ਵਿੱਚ ਇਸ ਵੀਕਐਂਡ ਫਰੀ ਰਹਿਣ ਵਾਲਾ ਹੈ। ਦਰਅਸਲ ਕੰਪਨੀ ਭਾਰਤ ਵਿੱਚ ਦੋ ਦਿਨ ਲਈ Netflix StreamFest ਦਾ ਪ੍ਰਬੰਧ ਕਰਨ ਜਾ ਰਹੀ ਹੈ। ਇਸ ਦੌਰਾਨ 5 ਦਸੰਬਰ ਅਤੇ 6 ਦਸੰਬਰ ਲਈ ਸਭ ਲਈ Netflix ਮੁਫ਼ਤ ਰਹੇਗਾ। ਯਾਨੀ ਤੁਸੀਂ ਇਸ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਹੀ ਦੋ ਦਿਨ ਤੱਕ ਫ਼ਿਲਮਾਂ, ਵੈੱਬ ਸੀਰੀਜ਼ ਜਾਂ ਡਾਕਿਊਮੈਂਟਰੀ ਦਾ ਮਜ਼ਾ ਲੈ ਸਕਦੇ ਹੋ।
ਇਹ ਪਹਿਲੀ ਵਾਰ ਹੈ ਕਿ Netflix ਇਸ ਤਰ੍ਹਾਂ ਦਾ ਮੌਕਾ ਦੇ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਭਾਰਤ ਤੋਂ ਕੀਤੀ ਗਈ ਹੈ। Netflix ਸਟਰੀਮ ਫੈਸਟ ਦੀ ਸ਼ੁਰੂਆਤ 5 ਦਸੰਬਰ 12.01 AM ਵਜੇ ਸ਼ੁਰੂ ਹੋਵੇਗੀ ਤੇ ਇਹ 6 ਦਸੰਬਰ ਦੀ ਰਾਤ 11.59 PM ‘ਤੇ ਖ਼ਤਮ ਹੋ ਜਾਵੇਗੀ। ਇਸ ਦੌਰਾਨ ਇਸ ਪਲੇਟਫਾਰਮ ‘ਤੇ ਮੌਜੂਦ ਸਾਰੇ ਕੰਟੈਂਟ ਮੁਫ਼ਤ ਵਿੱਚ ਵੇਖੇ ਜਾ ਸਕਦੇ ਹਨ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇੱਕ ਅਕਾਊਂਟ ਦਾ ਇਸਤੇਮਾਲ ਸਿਰਫ ਇਕ ਯੂਜ਼ਰ ਹੀ ਕਰ ਸਕੇਗਾ।
ਜਾਣੋ ਪੂਰਾ ਪ੍ਰੋਸੈੱਸ
ਮੁਫ਼ਤ ‘ਚ Netflix ਦੇਖਣ ਲਈ ਇਸ ‘ਤੇ ਤੁਹਾਡਾ ਅਕਾਊਂਟ ਹੋਣਾ ਜ਼ਰੂਰੀ ਹੈ। ਹਾਲਾਂਕਿ ਇਸ ਲਈ ਤੁਹਾਨੂੰ ਕਿਸੇ ਤਰ੍ਹਾਂ ਦੀ ਪੇਮੈਂਟ ਕਰਨ ਜਾਂ ਪੇਮੈਂਟ ਡਿਟੇਲ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਜੇਕਰ ਤੁਸੀਂ ਹੁਣ ਤੱਕ Netflix ਦੇ ਸਬਸਕਰਾਈਬਰ ਨਹੀਂ ਹੋ ਤਾਂ ਆਪਣੇ ਨਾਮ ਈਮੇਲ ਜਾਂ ਫੋਨ ਨੰਬਰ ਤੋਂ ਸਾਈਨਅਪ ਕਰ ਸਕਦੇ ਹੋ। ਲਾਗਇਨ ਕਰਨ ਤੋਂ ਬਾਅਦ ਯੂਜ਼ਰ ਬਿਨਾਂ ਕਿਸੇ ਚਾਰਜ ਦੇ ਦੋ ਦਿਨ ਨੈੱਟਫਲਿੱਕਸ ਦਾ ਇਸਤੇਮਾਲ ਕਰ ਸਕਣਗੇ।








Check Also


ਸ਼ਿਮਲਾ: ਕਿਸਾਨ ਅੰਦੋਲਨ ਤੇ ਚੁੱਪੀ ਧਾਰੀ ਬੈਠੇ ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ …

Similar Posts

Leave a Reply

Your email address will not be published. Required fields are marked *