ਫਿਰਕੂ ਭਾਵਨਾਵਾਂ ਭੜਕਾਉਣ ਦਾ ਲੱਗਾ ਦੋਸ਼ਮੁੰਬਈ (ਸਟੇਟ ਬਿਊਰੋ) : ਮੁੰਬਈ ਪੁਲਿਸ ਨੇ ਇਕ ਵਾਰੀ ਫਿਰ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਤੇ ਉਸ ਦੀ ਮੈਨੇਜਰ ਭੈਣ ਰੰਗੋਲੀ ਚੰਦੇਲ ਨੂੰ ਸੰਮਨ ਭੇਜ 10 ਨਵੰਬਰ ਤੋਂ ਪਹਿਲਾਂ ਬਾਂਦਰਾ ਪੁਲਿਸ ਸਟੇਸ਼ਨ ‘ਚ ਹਾਜ਼ਰ ਹੋਣ ਲਈ ਕਿਹਾ ਹੈ। ਪਿਛਲੇ ਮਹੀਨੇ ਬਾਂਦਰਾ ਦੀ ਅਦਾਲਤ ਨੇ ਪੁਲਿਸ ਨੂੰ ਕੰਗਨਾ ਤੇ ਰੰਗੋਲੀ ‘ਤੇ ਫਿਰਕੂ ਭਾਵਨਾਵਾਂ ਭੜਕਾਉਣ ਦੇ ਦੋਸ਼ ‘ਚ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਇਸੇ ਮਾਮਲੇ ‘ਚ ਹੁਣ ਕੰਗਨਾ ਤੇ ਉਸ ਦੀ ਭੈਣ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।Previous articleਬਰਨਾਲਾ ਸਰਕਾਰ ‘ਚ ਰਹੇ ਮੰਤਰੀ ਮੇਜਰ ਸਿੰਘ ਉਬੋਕੇ ਦਾ ਦੇਹਾਂਤ
