ਬਾਲੀਵੁੱਡ ਦੇ ਖਿਡਾਰੀ ਕੁਮਾਰ ਭਾਵ ਅਕਸ਼ੇ ਕੁਮਾਰ ਨੇ ਆਪਣੇ ਫਿਲਮੀ ਕਰੀਅਰ ਦੌਰਾਨ ਤਮਾਮ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਪਰ Upcoming movie ‘ਲਕਸ਼ਮੀ ਬਮ’ ‘ਚ ਅਕਸ਼ੇ ਜਿਹੇ ਕਿਰਦਾਰ ਤੇ ਲੁਕ ‘ਚ ਨਜ਼ਰ ਆਉਣ ਵਾਲੇ ਹਨ ਵੈਸੇ ਉਨ੍ਹਾਂ ਨੂੰ ਕਦੇ ਪਹਿਲਾ ਪਰਦੇ ‘ਤੇ ਨਹੀਂ ਅਜਿਹੇ ਕਿਰਦਾਰ ‘ਚ ਨਹੀਂ ਦੇਖਿਆ ਹੋਵੇਗਾ। ਖ਼ੁਦ ਅਕਸ਼ੇ ਦਾ ਇਹ ਕਹਿਣਾ ਹੈ ਕਿ ‘ਲਕਸ਼ਮੀ ਬਮ’ ਦਾ ਰੋਲ ਉਨ੍ਹਾਂ ਦੇ ਕਰੀਅਰ ਦਾ ਸਭ ਤੋਂ ਮੁਸ਼ਕਲ ਰੋਲ ‘ਚੋਂ ਇਕ ਹੈ। ਖ਼ਾਸ ਤੌਰ ‘ਤੇ ਕਈ ਘੰਟੇ ਸਾੜ੍ਹੀ ਪਾਉਣਾ ਤੇ ਉਸ ਨੂੰ ਸੰਭਾਲਣਾ ਅਕਸ਼ੇ ਲਈ ਇਕ ਚੁਣੌਤੀ ਰਹੀ ਹੈ। ਉਨ੍ਹਾਂ ਨੇ ਖ਼ੁਦ ਦੱਸਿਆ ਹੈ ਕਿ ਸ਼ੁਰੂਆਤ ‘ਚ ਤਾਂ ਉਨ੍ਹਾਂ ਦੀ ਸਾੜ੍ਹੀ ਅਕਸਰ ਖੁੱਲ੍ਹ ਜਾਂਦੀ ਸੀ ਪਰ ਫਿਰ ਹੌਲੀ-ਹੌਲੀ ਸੰਭਾਲਣਾ ਆ ਗਿਆ।
ਮਨੀਸ਼ ਪੌਲ ਨਾਲ ਗੱਲਬਾਤ ‘ਚ ਅਕਸ਼ੇ ਨੇ ਦੱਸਿਆ, ‘ਜੇ ਇਕ ਸ਼ਬਦ ‘ਚ ਦਸਾਂ ਤਾਂ ਸਾੜ੍ਹੀ ਦੁਨੀਆ ਦਾ ਸਭ ਤੋਂ ਗਰੇਸਫੁੱਲ ਪਹਿਰਾਵਾ ਹੈ। ਸਾੜੀ ਪਾਉਣਾ ਮੇਰੇ ਲਈ ਇਕ ਅਲੱਗ ਤਰ੍ਹਾਂ ਦਾ Experience ਰਿਹਾ ਹੈ। ਚੱਲ ਵੀ ਪਾਉਂਦਾ ਸੀ। ਸਾੜ੍ਹੀ ਪਾ ਕੇ ਲੜਨਾ, ਡਾਂਸ ਕਰਨ ਸਭ ਭੁੱਲ ਜਾਂਦਾ ਸੀ ਪਰ ਸ਼ੁੱਕਰ ਹੈ ਮੇਰੇ Costume designers ਦਾ ਜੋ ਹਰ ਬਾਰ ਆ ਕੇ ਮੇਰੀ ਸਾੜ੍ਹੀ ਦੀਆਂ ਪਲੇਟਸ ਠੀਕ ਕਰਦੇ ਸਨ ਤੇ ਪੱਲਾ ਸਹੀ ਕਰਦੇ ਸਨ। ਇਹ Character ਮੇਰੇ ਲਈ ਮਾਨਸਿਕ ਰੂਪ ਨਾਲ ਵੀ ਕਾਫੀ Challenging ਸੀ ਪਰ ਮੇਰੇ ਡਾਇਰੈਕਟਰ ਨੇ ਬਹੁਤ ਚੰਗੀ ਤਰ੍ਹਾਂ ਮੈਨੇਜ ਕੀਤਾ। ਉਹ ਹਮੇਸ਼ਾ ਮੇਰੇ ਨਾਲ ਖੜ੍ਹੇ ਰਹਿੰਦੇ ਸਨ।’