Amir Khan ਦੀ ਬੇਟੀ ਨੇ ਦੱਸੀ ਪੂਰੀ ਕਹਾਣੀਨਵੀਂ ਦਿੱਲੀ (ਏਜੇਂਸੀ) : ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਆਮਿਰ ਖਾਨ ਦੀ ਬੇਟੀ ਈਰਾ ਖਾਨ ਕੁਝ ਦਿਨ ਪਹਿਲਾਂ ਆਪਣੇ ਡਿਪ੍ਰੈਸ਼ਨ ਦੇ ਖੁਲਾਸੇ ਬਾਰੇ ਖ਼ਬਰਾਂ ਵਿਚ ਆਈ ਸੀ। 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ (World Mental Health Day) ‘ਤੇ ਈਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ’ ਤੇ ਇਕ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਈਰਾ ਨੇ ਖੁਲਾਸਾ ਕੀਤਾ ਕਿ ਉਹ ਚਾਰ ਸਾਲਾਂ ਤੋਂ ਡਿਪ੍ਰੈਸ਼ਨ ਵਿਚ ਹੈ। ਉਸਦਾ ਇਲਾਜ ਵੀ ਕੀਤਾ ਜਾ ਰਿਹਾ ਹੈ ਅਤੇ ਉਹ ਬਹੁਤ ਬਿਹਤਰ ਹੈ। ਈਰਾ ਨੇ ਫਿਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿਚ ਉਹ ਉਸ ਨਾਲ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਦਾ ਜ਼ਿਕਰ ਕਰ ਰਹੀ ਹੈ। ਵੀਡੀਓ ਵਿੱਚ ਈਰਾ ਆਪਣੇ ਮਾਪਿਆਂ ਦੇ ਤਲਾਕ ਬਾਰੇ ਵੀ ਦੱਸਦੀ ਹੈ। ਪਰ ਇਨ੍ਹਾਂ ਸਭ ਚੀਜ਼ਾਂ ਤੋਂ ਇਲਾਵਾ ਈਰਾ ਨੇ ਆਪਣੇ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਈਰਾ ਨੇ ਦੱਸਿਆ ਹੈ ਕਿ ਜਦੋਂ ਉਹ 14 ਸਾਲਾਂ ਦੀ ਸੀ ਤਾਂ ਉਸ ਨਾਲ ਸਰੀਰਕ ਸੋਸ਼ਣ ਹੋਇਆ ਸੀ।Previous article‘ਹੈਲੋ ਮੈਂ ਕਪਿਲ ਦੇਵ ਹਾਂ ਤੇ ਤੁਹਾਡੇ ਨਾਲ” ਮੌਤ ਦੀ ਅਫਵਾਹ ਤੋਂ ਬਾਅਦ ਵੀਡੀਓ ਰਹੀ ਆਪਣੇ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਕਪਿਲ ਦੇਵNext articleਸੁਪਰੀਮ ਕੋਰਟ ਨੇ ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਕੀਤੀ ਖ਼ਾਰਜ
