ਬਾਲੀਵੁੱਡ ਦੇ ਅਭਿਨੇਤਾ ਅਮਿਤਾਭ ਬੱਚਨ ਸਿਨੇਮਾ ਤੇ ਸਮਾਜ ਦੇ ਖ਼ੇਤਰ ‘ਚ ਅਹਿਮ ਯੋਗਦਾਨ ਦੇ ਰਹੇ ਹਨ। ਉਨ੍ਹਾਂ ਵੱਲੋਂ ਸਿਨੇਮਾ ‘ਚ ਕੀਤੇ ਗਏ ਭਰੋਸੇਯੋਗ ਕੰਮ ਨੇ ਬਿਗ-ਬੀ ਨੂੰ ਵੱਖ ਮੁਕਾਮ ‘ਤੇ ਖੜ੍ਹਾ ਕਰ ਦਿੱਤਾ ਹੈ ਤੇ ਅੱਜ ਅਮਿਤਾਭ ਨੇ ਹਰ ਕਿਸੇ ਦੇ ਦਿਲ ‘ਚ ਥਾਂ ਬਣਾ ਲਈ ਹੈ। ਹੁਣ ਅਮਿਤਾਭ ਬੱਚਨ ਦੇਸ਼ ਦੇ ਸਭ ਤੋਂ ਭਰੋਸੇਯੋਗ ਤੇ ਸਨਮਾਨਿਤ ਬ੍ਰਾਂਡ ਦੇ ਰੂਪ ‘ਚ ਉਭਰੇ ਹਨ। ਹਾਲ ਹੀ ‘ਚ ਆਈ ਇਕ ਰਿਪੋਰਟ ‘ਚ ਸਾਹਮਣੇ ਆਇਆ ਹੈ ਕਿ ਅਮਿਤਾਭ ਬੱਚਨ ਸਭ ਤੋਂ ਭਰੋਸੇਯੋਗ ਸੈਲੇਬ੍ਰਿਟੀ ਹਨ।
ਦਰਅਸਲ ਇੰਡੀਅਨ ਇੰਸਟੀਚਿਊਟ ਆਫ Human Brands (Indian Institute of Human Brands) (ਆਈਆਈਐੱਚਬੀ) ਵੱਲੋਂ TIARA ਦੀ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ‘ਚ Celebs ਦੇ Brands ਦੇ ਰੂਪ ‘ਚ ਸਰਵੇ ਕਰਵਾਇਆ ਗਿਆ ਹੈ, ਜਿਸ ‘ਚ ਪਤਾ ਚੱਲਿਆ ਹੈ ਕਿ ਕਿਹੜਾ ਸੈਲੇਬ੍ਰਿਟੀ ਸਭ ਤੋਂ ਭਰੋਸੇ ਯੋਗ ਹੈ। ਇਸ ਰਿਸਰਚ ‘ਚ 23 ਸ਼ਹਿਰਾਂ ਦੇ 60,000 ਲੋਕਾਂ ਨੇ ਹਿੱਸਾ ਲਿਆ ਹੈ ਤੇ ਇਸ ਨਾਲ ਹਰੇਕ ਸੈਲੇਬ੍ਰਿਟੀ ਨੂੰ ਨੰਬਰ ਦਿੱਤੇ ਗਏ।