ਕਲਾਕਾਰ R-Madhavan ਨੇ ਇਸ Fraud ਨੂੰ ਲੈ ਕੇ ਕੀਤਾ ਟਵੀਟਨਵੀਂ ਦਿੱਲੀ (ਏਜੇਂਸੀ) : ਯੂ-ਟਿਊਬਰ ਗੌਰਵ ਵਸਣ ਕੁਝ ਦਿਨ ਪਹਿਲਾ ਸੋਸ਼ਲ ਮੀਡੀਆ ‘ਤੇ ਇਕ ਰੋਦੇ ਹੋਏ ਬਜ਼ੁਰਗ ਦਾ ਵੀਡੀਓ ਵਾਇਰਲ ਕੀਤਾ ਸੀ। ਵੀਡੀਓ ਸੀ ਦਿੱਲੀ ਦੇ ‘ਬਾਬੇ ਦਾ ਢਾਬਾ’ ਦੇ ਮਾਲਿਕ ਕਾਂਤਾ ਪ੍ਰਸਾਦ ਦਾ ਜਿਸ ‘ਚ ਉਹ ਆਪਣਾ ਖਾਣਾ ਨਾ ਵਿਕਣ ਤੇ ਗਰੀਬੀ ਦੀ ਵਜ੍ਹਾ ਨਾਲ ਰੋਂਦੇ ਹੋਏ ਨਜ਼ਰ ਆ ਰਹੇ ਸੀ। ਉਸ ਵੀਡੀਓ ਨੂੰ ਕਈ ਅਦਾਕਾਰਾਂ ਨੇ ਵੀ ਸ਼ੇਅਰ ਕੀਤੀ ਸੀ ਤੇ ਬਜ਼ੁਰਗ ਦੀ ਮਦਦ ਕਰਨ ਲਈ ਕਿਹਾ ਸੀ ।ਉਸੇ ਗੌਰਵ ਤੇ ਕਾਂਤਾ ਪ੍ਰਸਾਦ ਦੀ ਪਤਨੀ ਪਰਅਬ ਕਾਂਤਾ ਨੇ ਪੈਸਿਆਂ ਦੀ ਹੇਰਾਫੇਰੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਕਾਂਤਾ ਦਾ ਕਹਿਣਾ ਹੈ ਕਿ ਗੌਰਵ ਨੇ ਜਾਨ ਬੂਝ ਕੇ ਲੋਕਾਂ ਨੂੰ ਆਪਣੀ ਬੈਂਕ ਡਿਟੇਲ ਦਿੱਤੀ ਤੇ ਆਉਣੀ ਵਾਲੀ ਸਹਾਇਤਾ ਰਾਸ਼ੀ ਲੈ ਲਈ ਤੇ ਉਨ੍ਹਾਂ ਨੂੰ ਬਸ 2 ਲੱਖ ਰੁਪਏ ਦਿੱਤੇ ।ਇਸ ਦੌਰਾਨ ਫਿਲਮ ਅਭਿਨੇਤਾ ਆਰ ਮਾਧਵਨ ਨੇ ਵੀ ਇਸ ਪੂਰੀ ਘਟਨਾ ਨੂੰ ਲੈ ਕੇ ਇਕ ਟਵੀਟ ਕੀਤੀ, ‘ਬਾਬੇ ਦਾ ਢਾਬਾ’ ਦੇ ਬਜ਼ੁਰਗ ਮਾਲਿਕ ਦੇ ਨਾਲ ਠੱਗੀ ਹੋਈ ਹੈ? ਹੁਣ ਇਸ ਤਰ੍ਹਾਂ ਦੀ ਚੀਜ਼ ਲੋਕਾਂ ਨੂੰ ਚੰਗਾ ਕਰਨ ਤੋਂ ਰੋਕਦੀ ਹੈ, ਅਜਿਹੀਆਂ ਚੀਜਾਂ ਲੋਕਾਂ ਨੂੰ ਵਜ੍ਹਾ ਦਿੰਦੀ ਹੈ ਨਾ ਚੰਗਾ ਬਣਨ ਲਈ। ਇਹ ਅਸਵੀਕਾਰ ਹੈ, ਹੁਣ ਜੇ ਇਹ Fraud couple ਤੇ ਉਨ੍ਹਾਂ ਨੂੰ ਸਜ਼ਾ ਮਿਲਦੀ ਹੈ ਤਾਂ ਭਰੋਸਾ ਕੀਤਾ ਜਾ ਸਕੇਗਾ। ਦਿੱਲੀ ਪੁਲਿਸ ਤੁਹਾਡੇ ‘ਤੇ ਪੂਰਾ ਭਰੋਸਾ ਹੈ।’Previous articleਇਥੋਪੀਆ : ਓਰੋਮੀਆ ਰੀਜਨ ਦੇ ਪੱਛਮੀ ਵੋਲੇਗਾ ਖੇਤਰ ਵਿਚ ਬੰਦੂਕਧਾਰੀਆਂ ਦਾ ਵੱਡਾ ਹਮਲਾ
