
ਅੱਜ ਤੱਕ ਦਾ ਸਭ ਤੋ ਵੱਡਾ ਤੇ ਇਤਿਹਾਸਕ ਅੰਦੋਲਨ
ਮਾਨਸਾ 4ਦਸੰਬਰ(ਗੁਰਜੰਟ ਸਿੰਘ ਬਾਜੇਵਾਲੀਆ)ਨਵੀਂ ਦਿੱਲੀ ਵਿੱਚ ਕਿਸਾਨਾ ਦਾ ਸੰਘਰਸ ਲਗਾਤਾਰ ਜਿੱਤ ਵੱਲ ਵਧ ਰਿਹਾ ਹੈ ਅਤੇ ਡਰੀ ਹੋਈ ਮੋਦੀ ਸਰਕਾਰ ਇਸ ਦੇ ਹੱਲ ਲਈ ਜਥੇਬੰਦੀਆ ਨਾਲ ਮੀਟਿੰਗਾ ਕਰ ਰਹੀ ਹੈ।ਆਰ ਐਸ ਐਸ ਤੇ ਮੋਦੀ ਜੁੰਡਲੀ ਲੋਕ ਅੰਦੋਲਨ ਅੱਗੇ ਗੋਡੇ ਟੇਕੇਗੀਅਤੇ ਕਾਲੇ ਕਾਨੂੰਨ ਰੱਦ ਵੀ ਹੋਣਗੇ।ਇਹਨਾ ਸਬਦਾ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸਾਥੀ ਕ੍ਰਿਸਨ ਚੋਹਾਨ ਨੇ ਦਿੱਲੀ ਧਰਨੇ ਨੂੰ ਸੰਬੋਧਨ ਕਰਦਿਆ ਕੀਤਾ।ਇਸ ਸਮੇ ਉਹਨਾ ਕਿਹਾ ਕਿ ਜੇਕਰ ਦੇਸ ਦਾ ਕਿਸਾਨ ਖੁਸਹਾਲ ਹੋਵੇਗਾ ਤਾ ਪੂਰੀ ਦੂਨੀਆ ਪੇਟ ਭਰ ਖਾਵੇਗੀ।ਉਹਨਾ ਸਰਮਾਏਦਾਰ ਤਾਕਤਾ ਅਵਾਨੀ ਅੰਡਾਨੀਆ ਨੂੰ ਚਿੰਤਾਵਨੀ ਦਿੰਦਿਆ ਕਿਹਾ ਕਿ ਲੋਕ ਏਕਤਾ ਅਤੇ ਸੰਘਰਸ ਵੱਡੀ ਤਾਕਤ ਹੈ।ਇਸ ਲੋਕ ਸਕਤੀ ਅੱਗੇ ਕੋਈ ਤਾਕਤ ਰੁੱਕ ਨਹੀ ਸਕੇਗੀ। ਇਸ ਸਮੇ ਉਹਨਾ ਸੰਘਰਸ ਨੂੰ ਜਿੱਤਣ ਲਈ ਘੋਲ ਅਤੇ ਏਕਤਾ ਦਾ ਸੰਦੇਸ ਦਿੱਤਾ।ਉਹਨਾ ਖੁਸੀ ਮਹਿਸੂਸ ਕਰਦਿਆ ਕਿਹਾ ਕਿ ਹਰ ਤਰਾ ਤੇ ਹਰ ਤਬਕੇ ਲੋਕਾ ਵੱਲੋ ਅੰਦੋਲਨ ਲਈ ਹਰ ਤਰਾ ਦਾ ਸਹਿਯੋਗ ਮਿਲ ਰਿਹਾ ਹੈ। ਅੰਦੋਲਨ ਵੱਲੋ ਫੈਸਲਾ ਕੀਤਾ ਕਿ ਜਿੱਤ ਜਾਰੀ ਰੱਖਣ ਦਾ ਅਹਿਦ ਲਿਆ।
The post ਆਰ ਐਸ ਐਸ ਤੇ ਮੋਦੀ ਜੁੰਡਲੀ ਲੋਕ ਅੰਦੋਲਨ ਅੱਗੇ ਗੋਡੇ ਟੇਕੇਗੀ ,ਅਤੇ ਕਾਲੇ ਕਾਨੂੰਨ ਵੀ ਰੱਦ ਹੋਣਗੇ -ਚੋਹਾਨ appeared first on ਅੱਜ ਦਾ ਪੰਜਾਬ : ਪੰਜਾਬ ਹਿਤੈਸ਼ੀ ਮੁਹਿੰਮਕਾਰੀ ਅਵਾਜ਼ ਔਨਲਾਈਨ ਅਖ਼ਬਾਰ.