03DEC
ਐਮਡੀਐਚ ਮਸਾਲਾ ਕੰਪਨੀ ਦੇ ਮਾਲਿਕ ਦਾ 98 ਸਾਲ ਦੀ ਉਮਰ ‘ਚ ਦੇਹਾਂਤ

ਐਮਡੀਐਚ ਮਸਾਲਾ ਕੰਪਨੀ ਦੇ ਮਾਲਿਕ ਮਹਾਸ਼ਯ ਧਰਮਪਾਲ ਗੁਲਾਟੀ ਦਾ 98 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ ਸਵੇਰੇ 5:38 ਵਜੇ ਆਖਰੀ ਸਾਹ ਲਿਆ। ਪਿਛਲੇ ਦਿਨੀਂ ਧਰਮਪਾਲ ਗੁਲਾਟੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਏ ਸਨ। ਹਾਲਾਂਕਿ ਕੋਰੋਨਾ ਤੋਂ ਉਨ੍ਹਾਂ ਨੇ ਜੰਗ ਜਿੱਤ ਲਈ ਸੀ। ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਨਾਲ ਉਨ੍ਹਾਂ ਦਾ ਦੇਹਾਂਤ ਹੋਇਆ ਹੈ। ਧਰਮਪਾਲ ਗੁਲਾਟੀ ਨੂੰ ਪਦਮ ਭੂਸ਼ਣ ਪੁਰਸਕਾਰ ਨਾਲ ਨਵਾਜਿਆ ਜਾ ਚੁੱਕਾ ਹੈ।

ਮਹਾਸ਼ਿਆ ਧਰਮਪਾਲ ਗੁਲਾਟੀ ਦਾ ਜਨਮ 27 ਮਾਰਚ 1923 ਨੂੰ ਪਾਕਿਸਤਾਨ ਦੇ ਸਿਆਲਕੋਟ ਵਿੱਚ ਹੋਇਆ ਸੀ ਅਤੇ ਇਥੋਂ ਹੀ ਉਹਨਾਂ ਦੇ ਕਾਰੋਬਾਰ ਦੀ ਸਥਾਪਨਾ ਹੋਈ ਸੀ। ਕੰਪਨੀ ਦੀ ਸ਼ੁਰੂਆਤ ਸ਼ਹਿਰ ਦੀ ਇਕ ਛੋਟੀ ਜਿਹੀ ਦੁਕਾਨ ਨਾਲ ਹੋਈ ਸੀ। ਜਿਸਨੂੰ ਉਹਨਾਂ ਦੇ ਪਿਤਾ ਨੇ ਵੰਡ ਤੋਂ ਪਹਿਲਾਂ ਸ਼ੁਰੂ ਕੀਤਾ ਸੀ। ਹਾਲਾਂਕਿ, 1947 ਵਿਚ ਦੇਸ਼ ਦੀ ਵੰਡ ਵੇਲੇ, ਉਸਦਾ ਪਰਿਵਾਰ ਦਿੱਲੀ ਚਲਿਆ ਗਿਆ ਸੀ।
Post Views:
45