03DEC
ਕਿਸਾਨਾਂ ਨਾਲ ਗੱਲਬਾਤ: ਸਰਕਾਰ ਨੇ ਆਪਣੇ ‘ਇਰਾਦੇ’ ਜ਼ਾਹਰ ਕੀਤੇ, ਸਿੰਘੂ ਬਾਰਡਰ ਤੋਂ ਮੁਕਰਬਾ ਚੌਕ ਤੱਕ ਜਲ ਤੋਪਾਂ ਬੀੜੀਆਂ ਤੇ ਅੱਥਰੂ ਗੈਸ ਅਮਲਾ ਤਾਇਨਾਤ ਕੀਤਾ
ਨਵੀਂ ਦਿੱਲੀ, 3 ਦਸੰਬਰ
ਕੇਂਦਰ ਸਰਕਾਰ ਨੇ ਅੱਜ ਕਿਸਾਨ ਧਿਰਾਂ ਨਾਲ ਅਹਿਮ ਗੱਲਬਾਤ ਕੀਤੀ ਜਾ ਰਹੀ ਹੈ ਉਥੇ ਦੂਜੇ ਪਾਸੇ ਉਸ ਨੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਹਨ। ਇਸ ਦੇ ਨਾਲ ਆਪਣੇ ‘ਅਗਾਊਂ’ ਇਰਾਦਿਆਂ ਨੂੰ ਵੀ ਇਕ ਤਰ੍ਹਾਂ ਨਾਲ ਜ਼ਾਹਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ ਪੁਲੀਸ ਨੇ ਸਿੰਘੂ ਬਾਰਡਰ ਤੋਂ ਮੁਕਰਬਾ ਚੌਕ ਤੱਕ ਦਿੱਲੀ-ਅੰਬਾਲਾ ਰੋਡ ਉਪਰ ਦੋ ਥਾਵਾਂ ਉਪਰ ਜਲ ਤੋਪ ਬੀੜ ਦਿੱਤੀਆਂ ਹਨ ਤੇ ਅੱਥਰੂ ਗੈਸ ਅਮਲਾ ਤਾਇਨਾਤ ਕਰ ਦਿੱਤਾ ਹੈ। ਰੇਤੇ ਨਾਲ ਭਰੇ ਡੰਪਰ ਤੇ ਟਰਾਲੀਆਂ ਕੌਮੀ ਮਾਰਗ ਉਪਰ ਲਗਾ ਦਿੱਤੇ ਹਨ। ਇਸ ਕਾਰਨ ਮਾਰਗ ਦੀ ਆਵਾਜਾਈ ਪ੍ਰਭਾਵਿਤ ਹੋ ਗਈ।
Post Views:
24