03DEC
ਕਿਸਾਨ ਅੰਦੋਲਨ ਦੇ ਹੱਕ ‘ਚ ਰੋਸ ਮਾਰਚ 5 ਦਸੰਬਰ ਨੂੰ
ਫਗਵਾੜਾ, 03 ਦਸੰਬਰ ( ਏ.ਡੀ.ਪੀ. ਨਿਊਜ਼ )- ਫਗਵਾੜਾ ਦੇ ਕਿਸਾਨਾਂ, ਮਜ਼ਦੂਰਾਂ, ਲੇਖਕਾਂ, ਟੀਚਰਾਂ, ਬੁੱਧੀਜੀਵੀਆਂ ਅਤੇ ਸਮਾਜ ਦੇ ਹੋਰ ਵੱਖੋ-ਵੱਖਰੇ ਵਰਗਾਂ ਵਲੋਂ ਫਗਵਾੜਾ ਰੈਸਟ ਹਾਊਸ ਵਿਖੇ ਰੋਸ ਮੁਜ਼ਾਹਰਾ ਮਿਤੀ 05 ਦਸੰਬਰ 2020 ਨੂੰ ਦੁਪਿਹਰ 2:30 ਵਜੇ ਕਿਸਾਨ ਅੰਦੋਲਨ ਦੇ ਹੱਕ ਵਿਖੇ ਕੀਤਾ ਜਾਏਗਾ। ਇਸ ਸਬੰਧੀ ਫਗਵਾੜਾ ਸ਼ਹਿਰੀਆਂ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨ੍ਹਾਂ ਸੁਖਵਿੰਦਰ ਸਿੰਘ, ਡਾ: ਵਿਜੈ ਕੁਮਾਰ, ਡਾ: ਨਰੇਸ਼ ਬਿੱਟੂ, ਹਰਵਿੰਦਰ ਸਿੰਘ ਸ਼ਹੀਦ ਭਗਤ ਸਿੰਘ ਯਾਦਗਾਰੀ ਸੁਸਾਇਟੀ, ਤੀਰਥ ਸਿੰਘ ਨੰਬਰਦਾਰ ਮਹੇੜੂ, ਚਰਨਜੀਤ ਸਿੰਘ ਚਾਨਾ ਸਾਬਕਾ ਸਰਪੰਚ ਬਰਨ, ਸਾਹਿੱਤਕਾਰ ਬਲਦੇਵ ਰਾਜ ਕੋਮਲ, ਸਕੇਪ ਸਾਹਿੱਤਕ ਸੰਸਥਾ, ਮਾਸਟਰ ਮਨਦੀਪ ਸਿੰਘ, ਭਾਈ ਰਣਯੋਧ ਸਿੰਘ, ਦਵਿੰਦਰ ਸਿੰਘ ਫੋਟੋਗ੍ਰਾਫਰ ਐਸੋਸੀਏਸ਼ਨ ਜਸਵਿੰਦਰ ਸਿੰਘ ਜਗਤਪੁਰ ਜੱਟਾਂ, ਗੁਰਮੀਤ ਸਿੰਘ ਪਲਾਹੀ, ਪਰਵਿੰਦਰ ਜੀਤ ਸਿੰਘ,ਮਲਕੀਤ ਸਿੰਘ ਟੀਚਰ ਯੂਨੀਅਨ, ਜੈਪਾਲ ਸਿੰਘ ਸਕੱਤਰ ਸੀਪੀਆਈ ਕਪੂਰਥਲਾ ਜਿਲ੍ਹਾ, ਰਘਬੀਰ ਸਿੰਘ ਮਾਨਾਂ ਵਾਲੀ, ਰਵਿੰਦਰ ਚੋਟ ਸੀਨੀਅਰ ਸਿਟੀਜਨ ਕੌਂਸਲ, ਸੁਖਦੇਵ ਸਿੰਘ ਗੰਡਵਾਂ, ਮਨਦੀਪ ਸਿੰਘ ਪ੍ਰਧਾਨ ਪੱਤਰਕਾਰ ਯੂਨੀਅਨ ਆਦਿ ਸ਼ਾਮਲ ਸਨ।
Post Views:
166