06DEC
ਕੋਰੋਨਾ ਮਹਾਮਾਰੀ ਕਾਰਨ 2030 ਤਕ ਇਕ ਅਰਬ ਤੋਂ ਜ਼ਿਆਦਾ ਲੋਕ ਜਾ ਸਕਦੇ ਨੇ ਗ਼ਰੀਬੀ ਵੱਲ
ਸੰਯੁਕਤ ਰਾਸ਼ਟਰ : ਕੋਰੋਨਾ ਮਹਾਮਾਰੀ ਦੇ ਗੰਭੀਰ ਲੰਬੇ ਸਮੇਂ ਦੇ ਨਤੀਜਿਆਂ ਕਾਰਨ ਸਾਲ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵੱਲ ਜਾ ਸਕਦੇ ਹਨ। ਜੇਕਰ ਅਜਿਹਾ ਹੋਇਆ ਤਾਂ ਦੁਨੀਆ ਭਰ ਵਿਚ ਬੇਹੱਦ ਗ਼ਰੀਬ ਲੋਕਾਂ ਦੀ ਗਿਣਤੀ ਇਕ ਅਰਬ ਦੇ ਪਾਰ ਹੋ ਜਾਵੇਗੀ। ਸੰਯੁਕਤ ਰਾਸ਼ਟਰ ਵਿਕਾਸ ਪ੍ਰਰੋਗਰਾਮ (ਯੂਐੱਨਡੀਪੀ) ਦੇ ਇਕ ਨਵੇਂ ਅਧਿਐਨ ਵਿਚ ਇਹ ਨਤੀਜਾ ਸਾਹਮਣੇ ਆਇਆ ਹੈ।
ਅਧਿਐਨ ਵਿਚ ਕੋਰੋਨਾ ਤੋਂ ਉਭਰਨ ਦੇ ਵੱਖ-ਵੱਖ ਹਾਲਾਤ ਕਾਰਨ ਸਹੀ ਵਿਕਾਸ ਟੀਚਿਆਂ (ਐੱਸਡੀਜੀ) ‘ਤੇ ਪੈਣ ਵਾਲੇ ਅਸਰ ਅਤੇ ਮਹਾਮਾਰੀ ਕਾਰਨ ਅਗਲੇ ਦਹਾਕੇ ਤਕ ਪੈਣ ਵਾਲੇ ਪ੍ਰਭਾਵਾਂ ਦਾ ਆਂਕਲਨ ਕੀਤਾ ਗਿਆ। ਇਹ ਅਧਿਐਨ ਯੂਐੱਨਡੀਪੀ ਅਤੇ ਡੈਨਵਰ ਯੂਨੀਵਰਸਿਟੀ ਵਿਚ ‘ਪਾਰਡੀ ਸੈਂਟਰ ਫਾਰ ਇੰਟਰਨੈਸ਼ਨਲ ਫਿਊਚਰਸ’ ਵਿਚਕਾਰ ਲੰਬੇ ਸਮੇਂ ਤੋਂ ਚਲੀ ਆ ਰਹੀ ਭਾਈਵਾਲੀ ਦਾ ਹਿੱਸਾ ਹੈ। ਅਧਿਐਨ ਮੁਤਾਬਕ ਕੋਰੋਨਾ ਮਹਾਮਾਰੀ ਦੇ ਗੰਭੀਰ ਲੰਬੇ ਸਮੇਂ ਦੇ ਨਤੀਜਿਆਂ ਕਾਰਨ ਸਾਲ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵੱਲ ਜਾ ਸਕਦੇ ਹਨ।
ਜੇਕਰ ਅਜਿਹਾ ਹੋਇਆ ਤਾਂ ਦੁਨੀਆ ਭਰ ਵਿਚ ਬੇਹੱਦ ਗ਼ਰੀਬ ਲੋਕਾਂ ਦੀ ਗਿਣਤੀ ਇਕ ਅਰਬ ਦੇ ਪਾਰ ਹੋ ਜਾਵੇਗੀ। ਮੌਜੂਦਾ ਮੌਤ ਦਰ ਅਤੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੇ ਹਾਲੀਆ ਵਾਧਾ ਦਰ ਅਨੁਮਾਨ ਦੇ ਆਧਾਰ ‘ਤੇ ‘ਬੇਸਲਾਈਨ ਕੋਰੋਨਾ’ ਦਿ੍ਸ਼ ਇਹ ਹੋਵੇਗਾ ਕਿ ਮਹਾਮਾਰੀ ਦੇ ਪਹਿਲੇ ਦੁਨੀਆ ਜਿਸ ਵਿਕਾਸ ਦੇ ਰਾਹ ‘ਤੇ ਸੀ ਉਸ ਦੀ ਤੁਲਨਾ ਵਿਚ ਚਾਰ ਕਰੋੜ 40 ਲੱਖ ਹੋਰ ਲੋਕ 2030 ਤਕ ਘੋਰ ਗ਼ਰੀਬੀ ਦੀ ਲਪੇਟ ਵਿਚ ਆ ਜਾਣਗੇ..ਅਧਿਐਨ ਵਿਚ ਕਿਹਾ ਗਿਆ ਹੈ ਕਿ ਹਾਈ ਡੈਮੇਜ (ਅਤਿ-ਅਧਿਕ ਨੁਕਸਾਨ) ਤਹਿਤ ਕੋਰੋਨਾ ਕਾਰਨ ਸਾਲ 2030 ਤਕ 20 ਕਰੋੜ 70 ਲੱਖ ਹੋਰ ਲੋਕ ਘੋਰ ਗ਼ਰੀਬੀ ਵੱਲ ਜਾ ਸਕਦੇ ਹਨ। ਯੂਐੱਨਡੀਪੀ ਦੇ ਪ੍ਰਸ਼ਾਸਕ ਅਚਿਮ ਸਟੀਨਰ ਨੇ ਕਿਹਾ ਕਿ ਨਵਾਂ ਅਧਿਐਨ ਇਹ ਦਿਖਾਉਂਦਾ ਹੈ ਕਿ ਇਸ ਸਮੇਂ ਨੇਤਾ ਜੋ ਬਦਲ ਚੁਣਨਗੇ ਉਹ ਦੁਨੀਆ ਨੂੰ ਅਲੱਗ-ਅਲੱਗ ਦਿਸ਼ਾਵਾਂ ਵਿਚ ਲਿਜਾ ਜਾ ਸਕਦਾ ਹੈ।
Post Views:
9