05DEC
ਸਰੀ ਵਿੱਚ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਕੀਤਾ ਐਲਾਨ

ਗੁਰਜੰਟ ਸਿੰਘ ਬਾਜੇਵਾਲੀਆ, ਮਾਨਸਾ ,05 ਦਸੰਬਰ:-ਅੱਜ ਸਰੀ ਵਿਖੇ ਗਾਇਕ ਗੋਗੀ ਧਾਲੀਵਾਲ ਕਨੈਡਾ ਵੱਲੋਂ ਖੇਤੀ ਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੀ ਦਿੱਲੀ ਚ’ ਚਲ ਰਹੇ ਮੋਰਚੇ ਕਿਸਾਨ ਮੋਰਚੇ ਦੀ ਜੰਗ ਨੂੰ ਨਿਆਂ ਇਨਸਾਫ ਦਿਵਾਉਣ ਲਈ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਚ’ ਮੋਦੀ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਭਾਰਤੀ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਚ’ ਮੋਦੀ ਸਰਕਾਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਖਿਲਾਫ ਜੰਮ ਕੇ ਨਿੰਦਿਆ ਕੀਤੀ ਗਈ ਗਾਇਕ ਗੋਗੀ ਧਾਲੀਵਾਲ ਕਨੈਡਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋ ਭਾਰਤ ਵਿਚ ਜਬਰੀ ਤਿੰਨ ਕਾਲੇ ਕਾਨੂੰਨ ਲਾਗੂ ਕੀਤੇ ਜਾਣ ਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਚ ਕਿਸਾਨਾਂ ਦੇ ਹੱਕ ਚ’ ਪੂਰੀ ਹਮਾਇਤ ਕਰਨ ਐਲਾਨ ਕੀਤਾ ਗਿਆ ,ਉਹਨਾਂ ਨੇ ਕਿਸਾਨ ਭਰਾਵਾਂ ਲਈ ਅਰਦਾਸ ਵੀ ਕੀਤੀ ਹੈ ਮੋਦੀ ਖਿਲਾਫ਼ ਇਹ ਜੰਗ ਜਿੱਤ ਕੇ ਆਪਣੀ ਜਿੱਤ ਪ੍ਰਾਪਤ ਕਰਨ। ਉਹਨਾਂ ਇਹ ਵੀ ਕਿਹਾ ਅੱਜ ਦੇਖਿਆ ਜਾਵੇ ਕਿ ਪੂਰਾ ਪੰਜਾਬ ਤੋਂ ਇਲਾਵਾ ਦੇਸ ਵਿਦੇਸ ਵਿੱਚ ਕਿਸਾਨਾਂ ਪ੍ਰਤੀ ਪਿਆਰ ਝੱਲਦਾ ਦਿਸ ਰਿਹਾ । ਇਸ ਮੌਕੇ ਸੁਰਜੀਤ ਜੀਤਾ ਪਹਿਲਵਾਨ,ਰਵੀ ਭਾਰਦਵਾਜ,ਲਵਲੀ ਸਰਾਂ,ਕੁਲਦੀਪ ਸਰੀ,ਕਾਲਾ ਗਾਜੀਆਣਾ,ਛਿੰਦਾ ਐਚਰਵਾਲ, ਰਾਜ ਬੱਧਨੀ,ਪਰਮਿੰਦਰ ਗੁਰੂ ਕੀ ਢਾਬ,ਸਰਿੰਦਲ ਅਚਰਵਾਲ,ਕਮਲ ਭਾਰਦਵਾਜ,ਮਨਪ੍ਰੀਤ ਔਜਲਾ ਆਦਿ ਹਾਜ਼ਰ ਸਨ ।
Post Views:
1