04DEC
ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਸਰਕਾਰ ਮਿਲਣ ‘ਤੇ ਲੇਖਕਾਂ ਨੇ ਹਾਰਦਿਕ ਵਧਾਈ ਦਿੱਤੀ

ਫਗਵਾੜਾ, 4 ਦਸੰਬਰ ( ਏ.ਡੀ.ਪੀ. ਨਿਊਜ਼ )- ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਚਿੰਤਕ ਸ: ਬਰਜਿੰਦਰ ਸਿੰਘ ਹਮਦਰਦ ਨੂੰ ਪੰਜਾਬੀ ਸਾਹਿੱਤ ਰਤਨ ਪੁਰਸਕਾਰ (2020) ਮਿਲਣ ਤੇ ਪੰਜਾਬੀ ਲੇਖਕ ਸਭਾ, ਪੰਜਾਬੀ ਵਿਰਸਾ ਟਰੱਸਟ,ਸੰਗੀਤ ਦਰਪਨ, ਸਕੇਪ ਸਾਹਿੱਤਕ ਸੰਸਥਾ, ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ ਫਗਵਾੜਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਹਾਰਦਿਕ ਵਧਾਈ ਭੇਜੀ ਹੈ। ਪ੍ਰੋ: ਜਸਵੰਤ ਸਿੰਘ ਗੰਡਮ ਪ੍ਰਧਾਨ ਪੰਜਾਬੀ ਵਿਰਸਾ ਟਰਸੱਟ, ਟੀਡੀ ਚਾਵਲਾ, ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਤਰਨਜੀਤ ਸਿੰਘ ਕਿੰਨੜਾ, ਡਾ: ਐਸ.ਐਲ.ਵਿਰਦੀ, ਰਵਿੰਦਰ ਚੋਟ, ਕਵੀ ਬਲਦੇਵ ਰਾਜ ਕੋਮਲ ਨੇ ਸ: ਬਰਜਿੰਦਰ ਸਿੰਘ ਹਮਦਰਦ ਦੀਆਂ ਪੰਜਾਬੀ ਸਾਹਿੱਤ ਅਤੇ ਪੱਤਰਕਾਰਤਾ ਵਿੱਚ ਨਿਭਾਈਆਂ ਸੇਵਾਵਾਂ ਦੀ ਸਲਾਂਘਾ ਕੀਤੀ ਹੈ ਅਤੇ ਭਾਸ਼ਾ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ ਹੈ ਕਿ ਪੰਜਾਬੀ ਦੇ ਨਾਮਵਰ ਹਸਤਾਖ਼ਰ ਨੂੰ ਪੰਜਾਬੀ ਸਾਹਿੱਤ ਰਤਨ ਪੁਸਰਕਾਰ ਦੇ ਕੇ ਨਿਵਾਜਿਆ ਗਿਆ ਹੈ।
Post Views:
21