ਮੁੱਖ ਮੰਤਰੀ ਕੇਜਰੀਵਾਲ ਨੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਵਾਸੀਆਂ ਨੂੰ ਕਿਸਾਨਾਂ ਦੀ ਸੇਵਾ ਕਰਨ ਦੀ ਕੀਤੀ ਅਪੀਲ

0 minutes, 27 seconds Read

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰੇ ਦਿੱਲੀ ਸਮੇਤ ਸਮੁੱਚੇ ਦੇਸ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਜਾਰੀ ਸੰਦੇਸ਼ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਵਿਆਪੀ ਸੰਕਲਪ ਅਤੇ ਸੰਦੇਸ਼ ਮਾਨਵ ਸੇਵਾ ਹੈ। ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਮੁਤਾਬਿਕ ਅਸੀਂ ਲੋਕਾਂ ਦੀ ਤਨ ਅਤੇ ਮਨ ਨਾਲ ਸੇਵਾ ਕਰਨੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਰਮ ਕਰੋ-ਵੰਡ ਛਕੋ ਅਤੇ ਸਰਬ ਸਾਂਝੀ ਵਾਲਤਾ ਦੇ ਸੰਦੇਸ਼ ‘ਤੇ ਪਹਿਰਾ ਦਿੰਦੇ ਹੋਏ ਇਮਾਨਦਾਰੀ ਨਾਲ ਕੰਮ ਅਤੇ ਆਪਸੀ ਸਦਭਾਵਨਾ ‘ਤੇ ਪਹਿਰਾ ਦੇਣਾ ਅੱਜ ਸਮੁੱਚੀ ਲੋਕਾਈ ਦਾ ਫ਼ਰਜ਼ ਹੈ।

ਸਾਡਾ ਜੀਵਨ ਦੂਜਿਆਂ ਲਈ ਸੇਵਾ ਨੂੰ ਸਮਰਪਿਤ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਅੱਜ ਸਾਡੇ ਦੇਸ਼ ਦਾ ਕਿਸਾਨ ਦਿੱਲੀ ਅਤੇ ਹਰਿਆਣਾ ਦੇ ਬਾਰਡਰ ਉੱਤੇ ਬਹੁਤ ਮੁਸੀਬਤ ‘ਚ ਹਨ, ਕੇਂਦਰ ਸਰਕਾਰ ਨਾਲ ਗੱਲ ਕਰਨ ਲਈ ਉਹ ਉੱਥੇ ਆ ਕੇ ਪਿਛਲੇ 5-6 ਦਿਨਾਂ ਤੋਂ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਐਨੀ ਠੰਢ ਵਿਚ ਜਦੋਂ ਘਰਾਂ ਵਿਚ ਬੈਠਿਆਂ ਨੂੰ ਠੰਢ ਲੱਗ ਰਹੀ ਹੈ ਤਾਂ ਉਸ ਸਮੇਂ ਕਿਸਾਨ ਕਿਵੇਂ ਸੌਦੇ ਹੋਣਗੇ, ਐਨੀਆਂ ਮੁਸੀਬਤਾਂ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦਾ ਹੈ ਕਿ ਛੇਤੀ ਤੋਂ ਛੇਤੀ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰਕੇ ਛੇਤੀ ਹੱਲ ਕੱਢੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ, ਐਮਐਲਏ, ਸਾਰੇ ਆਗੂ ਕਿਸਾਨਾਂ ਦੀ ਸੇਵਾ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਬੰਧਿਤ ਸਭ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕੋਈ ਵੀ ਜ਼ਰੂਰਤ ਹੈ ਉਸ ਨੂੰ ਪੂਰਾ ਕੀਤਾ ਜਾਵੇ।

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਗੁਰੂ ਪੁਰਬ ਮੌਕੇ ਮੈਂ ਦਿੱਲੀ ਵਾਸੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਸਾਡੇ ਬਾਰਡਰ ਉੱਤੇ ਜੋ ਕਿਸਾਨ ਆਏ ਹੋਏ ਹਨ, ਤੁਸੀਂ ਜੋ ਵੀ ਕਰ ਸਕਦੇ ਹੋ ਉਨ੍ਹਾਂ ਦੀ ਸੇਵਾ ਕਰੋ, ਇਹ ਕਿਸਾਨ ਸਾਡੇ ਕਿਸਾਨ ਹਨ, ਸਾਡੇ ਦੇਸ਼ ਦੇ ਕਿਸਾਨ ਹਨ, ਜਿਸ ਦੇਸ਼ ਦੇ ਕਿਸਾਨ ਦੁਖੀ ਹੋਣ ਉਹ ਦੇਸ਼ ਕਿਵੇਂ ਅੱਗੇ ਵਧ ਸਕਦਾ ਹੈ। ਅਸੀਂ ਪੂਰੇ ਤਨ, ਮਨ ਤੇ ਧੰਨ ਨਾਲ ਕਿਸਾਨਾਂ ਦੀ ਸੇਵਾ ਕਰਨੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਛੇਤੀ ਹੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇਗੀ ਅਤੇ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਦੂਰ ਕਰੇਗੀ।

Comments

commentsSimilar Posts

Leave a Reply

Your email address will not be published. Required fields are marked *