ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੇ ਬਾਰਡਰ ਉਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ 12 ਦਿਨ ਤੋਂ ਲਗਾਤਾਰ ਕਿਸਾਨ ਅੰਦੋਲਨ ਚਲਾਇਆ ਜਾ ਰਿਹਾ ਹੈ। ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਬੈਠੇ ਕਿਸਾਨ ਬੇਸ਼ੱਕ ਆਪਣੇ ਨਾਲ ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਗਏ ਹਨ ਪਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਲੋਕਾਂ ਵੱਲੋਂ ਲਗਾਤਾਰ ਸਹਾਇਤਾ ਵਜੋਂ ਰਸਦ ਅਤੇ ਲੰਗਰ ਵੀ ਭੇਜਿਆ ਜਾ ਰਿਹਾ ਹੈ।ਰੂਪਨਗਰ ਜ਼ਿਲ੍ਹੇ ਦੀ ਇਤਿਹਾਸਕ ਨਗਰੀ ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਭੈਰੋ ਮਾਜਰਾ ਦੀ ਸੰਗਤ ਵਲੋਂ ਵੀ ਅੱਜ 10 ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਦਾ ਲੰਗਰ ਲੈ ਕੇ ਇੱਕ ਜਥਾ ਰਵਾਨਾ ਹੋਇਆ ਹੈ।ਗੁਰਦੁਆਰਾ ਦਸਮੇਸ਼ ਗੜ੍ਹ ਸਾਹਿਬ ਪਿੰਡ ਭੈਰੋ ਮਾਜਰਾ ਤੋਂ ਰਵਾਨਾ ਹੋਏ ਇਸ ਜੱਥੇ ਵਿੱਚ ਸ਼ਾਮਲ ਕਿਸਾਨਾਂ ਅਤੇ ਹੋਰ ਸੇਵਾਦਾਰਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਦਿੱਲੀ ਦੇ ਬਾਡਰਾਂ ਤੇ ਕਿਸਾਨਾਂ ਵੱਲੋਂ ਲਗਾਤਾਰ ਮੋਰਚਾ ਲੱਗਿਆ ਰਹੇਗਾ ਅਤੇ ਪੰਜਾਬ ਵਿੱਚ ਰਹਿੰਦੀ ਸੰਗਤ ਲਗਾਤਾਰ ਉਨ੍ਹਾਂ ਦੀ ਸਹਾਇਤਾ ਲਈ ਹਰ ਉਪਰਾਲਾ ਕਰਦੀ ਰਹੇਗੀ।
Comments