ਇਸ ਸਾਲ 14 ਅਕਤੂਬਰ ਨੂੰ ਹੋਣਗੀਆਂ ਆਮ ਚੋਣਾਂ-ਪ੍ਰਧਾਨ ਮੰਤਰੀ 15 ਦਿਨਾਂ ’ਚ ਦੇਣਗੇ ਅਸਤੀਫ਼ਾ

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਦੀ ਸਿਆਸਤ ਦੇ ਵਿਚ ਅੱਜ ਉਸ ਵੇਲੇ ਇਕਦਮ ਹਲਚਲ ਪੈਦਾ ਹੋ ਗਈ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਾਣਯੋਗ ਜੈਸਿੰਡਾ ਆਰਡਨ ਨੇ ਦੋ ਅਹਿਮ ਐਲਾਨ ਕਰ ਦਿੱਤੇ। ਪਹਿਲਾ ਇਹ ਕਿ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਜੋ ਹਰ ਤਿੰਨ ਸਾਲ ਬਾਅਦ ਹੁੰਦੀਆਂ ਹਨ, ਇਸ ਵਾਰ ਸ਼ਨੀਵਾਰ 14 ਅਕਤੂਬਰ 2023 ਨੂੰ ਕਰਵਾਈਆਂ ਜਾਣਗੀਆਂ। […]

ਇਸ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ ਹੋਣਗੀਆਂ ਚੋਣਾਂ 

ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ (PSEB Employees Union) ਦੀ ਚੋਣ 20 ਜਨਵਰੀ ਨੂੰ ਹੋਵੇਗੀ। ਇਨ੍ਹਾਂ ਚੋਣਾਂ ਲਈ ਦੋ ਧੜੇ ਮੈਦਾਨ ਵਿੱਚ ਹਨ, ਜਿਨ੍ਹਾਂ ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ। ਇਸ ਸਬੰਧੀ ਬੀਤੇ ਦਿਨ ਦੋਵਾਂ ਧੜਿਆਂ ਦੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਚੋਣ ਕਮਿਸ਼ਨਰ ਹਰਪਾਲ ਸਿੰਘ, ਗੁਲਾਬ ਚੰਦ ਅਤੇ ਅਜੀਤਪਾਲ ਸਿੰਘ ਨੇ ਦੱਸਿਆ ਕਿ […]