ਅਮਰੀਕਾ (ਵਾਸ਼ਿੰਗਟਨ) : ਅਮਰੀਕੀ ਸੰਸਦ ਨੇ ਇੱਕ ਬਿੱਲ ਪਾਸ ਕੀਤਾ ਹੈ, ਜਿਸ ਦੇ ਤਹਿਤ ਲਗਾਤਾਰ ਤਿੰਨ ਸਾਲਾਂ ਤੱਕ ਆਪਣੀ ਆਡਿਟ ਸੂਚਨਾਵਾਂ ਮਾਰਕਿਟ ਰੈਗੁਲਰ ਨੂੰ ਨਹੀਂ ਦੇਣ ਵਾਲੀਆਂ ਕੰਪਨੀਆਂ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਨਹੀਂ ਕਰ ਸਕਣਗੀਆਂ। ਇਸ ਕਦਮ ਤੋਂ ਬਾਅਦ ਧੋਖੇਬਾਜ਼ੀ ਨਾਲ ਸੂਚਨਾਵਾਂ ਛੁਪਾਉਣ ਵਾਲੀਆਂ ਚੀਨੀ ਕੰਪਨੀਆਂ ਨੂੰ ਅਮਰੀਕੀ ਸ਼ੇਅਰ ਬਾਜ਼ਾਰਾਂ ‘ਚੋਂ ਡਿਲਿਸਟ ਹੋਣਾ ਪਏਗਾ। ਦੁਵੱਲੀ ਭਾਈਵਾਲ ਵਿਦੇਸ਼ੀ ਕੰਪਨੀ ਜਵਾਬਦੇਹੀ ਕਾਨੂੰਨ ਤੋਂ ਅਮਰੀਕੀ ਨਿਵੇਸ਼ਕਾਂ ਅਤੇ ਉਨਾਂ ਦੀ ਸੇਵਾਮੁਕਤੀ ਦੀ ਬਚਤ ਨੂੰ ਵਿਦੇਸ਼ੀ ਕੰਪਨੀਆਂ ਤੋਂ ਬਚਾਉਣ ‘ਚ ਮਦਦ ਮਿਲੇਗੀ, ਜੋ ਓਵਰ ਸਕਾਟਿੰਗ ਕਰਦੇ ਹੋਏ ਅਮਰੀਕੀ ਸ਼ੇਅਰ ਬਾਜ਼ਾਰਾਂ ‘ਚ ਕਾਰੋਬਾਰ ਕਰ ਰਹੀਆਂ ਹਨ।
ਅਮਰੀਕੀ ਸੰਸਦ ਹੇਠਲੇ ਸਦਨ ‘ਹਾਊਸ ਆਫ਼ ਰਿਪ੍ਰੈਜ਼ੈਂਟੇਟਿਵ’ ਨੇ ਇਹ ਬਿਲ ਪਾਸ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਉਪਰਲੇ ਸਦਨ ‘ਸੈਨੇਟ’ ਨੇ ਇਹ ਬਿਲ 20 ਮਈ ਨੂੰ ਪਾਸ ਕਰ ਦਿੱਤਾ ਸੀ। ਹੁਣ ਇਹ ਬਿਲ ਮਨਜ਼ੂਰੀ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੇਜਿਆ ਜਾਵੇਗਾ।
ਇਹ ਬਿਲ ਅਜਿਹੀਆਂ ਕੰਪਨੀਆਂ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਵਿੱਚ ਸੂਚੀਬੱਧ ਹੋਣ ਤੋਂ ਰੋਕਦਾ ਹੈ, ਜੋ ਲਗਾਤਾਰ ਤਿੰਨ ਸਾਲ ਜਨਤਕ ਕੰਪਨੀ ਲੇਖਾ ਨਿਗਰਾਨੀ ਬੋਰਡ (ਪੀਸੀਏਓਬੀ) ਦੇ ਆਡਿਟ ਨਿਯਮਾਂ ਦਾ ਪਾਲਣ ਕਰਨ ‘ਚ ਅਸਫ਼ਲ ਰਹੀਆਂ ਹਨ। ਨਵੇਂ ਨਿਯਮਾਂ ਦੇ ਤਹਿਤ ਜਨਤਕ ਕੰਪਨੀਆਂ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਚੀਨ ਦੀ ਕਮਿਊਨਿਸਟ ਸਰਕਾਰ ਸਣੇ ਕਿਸੇ ਵਿਦੇਸ਼ੀ ਸਰਕਾਰ ਦੀ ਮਲਕੀਅਤ ਜਾਂ ਕੰਟਰੋਲ ‘ਚ ਹਨ ਅਤੇ ਨਾਲ ਹੀ ਇਹ ਯਕੀਨੀ ਕੀਤਾ ਜਾਵੇਗਾ ਕਿ ਅਮਰੀਕਾ ‘ਚ ਕਾਰੋਬਾਰ ਕਰਨ ਵਾਲੀ ਵਿਦੇਸ਼ੀ ਕੰਪਨੀਆਂ ‘ਤੇ ਉਹੀ ਲੇਖਾ ਨਿਯਮ ਲਾਗੂ ਹੋਣਗੇ, ਜੋ ਅਮਰੀਕੀ ਕੰਪਨੀਆਂ ‘ਤੇ ਲਾਗੂ ਹੁੰਦੇ ਹਨ।
The post ਅਮਰੀਕਾ ਨੇ ਚੀਨ ਨੂੰ ਦਿੱਤਾ ਇੱਕ ਹੋਰ ਝਟਕਾ appeared first on Chardikla Time Tv.