ਅਮਰੀਕੀ ਰਿਸਰਚ ਦਾ ਦਾਅਵਾ, ਪਿਛਲੇ ਸਾਲ ਦਸੰਬਰ ‘ਚ ਹੀ ਕੋਰੋਨਾ ਦੇ ਚੁੱਕਿਆ ਸੀ…..

0 minutes, 4 seconds Read

ਵਾਸ਼ਿੰਗਟਨ: ਅਮਰੀਕਾ ਦੀ ਇੱਕ ਰਿਸਰਚ ‘ਚ ਖੁਲਾਸਾ ਹੋਇਆ ਹੈ ਕਿ ਦੇਸ਼ ਵਿੱਚ ਪਿਛਲੇ ਸਾਲ 13 ਦਸੰਬਰ ਤੋਂ 19 ਦਸੰਬਰ ਦੇ ਵਿਚਾਲੇ ਕੋਰੋਨਾ ਵਾਇਰਸ ਦਸਤਕ ਦੇ ਚੁੱਕਿਆ ਸੀ। ਇਸ ਰਿਸਰਚ ਤਹਿਤ ਅਮੈਰੀਕਨ ਰੈੱਡ ਕਰਾਸ ਵੱਲੋਂ ਰਕਤਦਾਨ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਅਮਰੀਕਾ ਵਿਚ ਕੋਵਿਡ-19 ਸੰਕਰਮਣ ਦੇ ਪਹਿਲੇ ਮਾਮਲੇ ਦੀ ਪੁਸ਼ਟੀ 19 ਜਨਵਰੀ 2020 ਨੂੰ ਹੋਈ ਸੀ।

ਅਮਰੀਕਾ ‘ਚ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਸ੍ਰੀਧਰ ਵੀ ਵਾਸਵਰਾਜੂ ਅਤੇ ਹੋਰ ਵਿਗਿਆਨੀਆਂ ਨੇ ਕਿਹਾ 7,389 ‘ਚੋਂ 106 ਨਮੂਨਿਆਂ ‘ਚ ਕੋਰੋਨਾ ਵਾਇਰਸ ਸੰਕਰਮਣ ਖ਼ਿਲਾਫ਼ ਲੜਨ ਵਾਲੀ ਐਂਟੀਬਾਡੀ ਪਾਈ ਗਈ ਹੈ। ਕਲਿਨਿਕਲ ਇਨਫੈਕਸ਼ਨਸ ਡਿਸੀਜ਼ ਰਸਾਲੇ ਵਿੱਚ ਪ੍ਰਕਾਸ਼ਿਤ ਰਿਸਰਚ ਅਨੁਸਾਰ ਵਿਸ਼ੇਸ਼ ਰੂਪ ਨਾਲ 84 ਨਮੂਨਿਆਂ ਵਿੱਚ SARS-CoV-2 ਦੇ ਸਪਾਈਕ ਪ੍ਰੋਟੀਨ ਨੂੰ ਅਕਰਮਕ ਕਰਨ ਦੀ ਗਤੀਵਿਧੀ ਪਾਈ ਗਈ।

ਖੋਜਕਾਰਾਂ ਨੇ ਰਿਸਰਚ ਵਿੱਚ ਲਿਖਿਆ ਇਸ ਐਂਟੀਬਾਡੀ ਦੀ ਹਾਜ਼ਰੀ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ SARS-CoV-2 ਦਾ ਸੰਕਰਮਣ ਅਮਰੀਕਾ ਦੇ ਪੱਛਮੀ ਹਿੱਸਿਆਂ ਵਿੱਚ ਪਹਿਲਾਂ ਹੀ ਪਹੁੰਚ ਗਿਆ ਸੀ, ਜਦਕਿ ਇਸ ਦਾ ਪਤਾ ਬਾਅਦ ਵਿੱਚ ਚੱਲਿਆ ਜਾਂ ਫਿਰ ਜਨਸੰਖਿਆ ਦੇ ਇੱਕ ਛੋਟੇ ਹਿੱਸੇ ਵਿੱਚ SARS-CoV-2 ਦੇ ਖਿਲਾਫ ਪਹਿਲਾਂ ਤੋਂ ਹੀ ਐਂਡੀਬਾਡੀ ਸੀ।

The post ਅਮਰੀਕੀ ਰਿਸਰਚ ਦਾ ਦਾਅਵਾ, ਪਿਛਲੇ ਸਾਲ ਦਸੰਬਰ ‘ਚ ਹੀ ਕੋਰੋਨਾ ਦੇ ਚੁੱਕਿਆ ਸੀ….. appeared first on Global Punjab TV.

Similar Posts

Leave a Reply

Your email address will not be published. Required fields are marked *