ਕੈਲਗਰੀ : ਅਲਬਰਟਾ ਸਰਕਾਰ ਵਲੋਂ ਬੁੱਧਵਾਰ ਕਰੋਨਾਵਾਇਰਸ ਦੀ ਸੂਬੇ ਕਿਸ ਟੀਕਾਕਰਨ ਦੀ ਨੀਤੀ ਦਾ ਐਲਾਨ ਕੀਤਾ ਗਿਆ। ਸਰਕਾਰ ਨੇ ਐਲਾਨ ਕੀਤਾ ਕੀ ਸੂਬੇ ‘ਚ ਸਭ ਤੋਂ ਪਹਿਲਾਂ ਫਰੰਟਲਾਈਨ ਕਰਮਚਾਰੀਆਂ ਨੂੰ ਅਤੇ 400,000 ਤੋਂ ਵੱਧ ਬਜ਼ੁਰਗਾਂ ਨੂੰ ਅਪ੍ਰੈਲ ਤੱਕ ਕੋਰੋਨਾਵਾਇਰਸ ਦਾ ਟੀਕਾ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਕਿ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਤੇ ਮੌਡਰਨਾ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਅਲਬਰਟਾ ਨੂੰ 4 ਜਨਵਰੀ ਤੋਂ ਇਸ ਵੈਸਕੀਨ ਦੀ ਖੇਪ ਮਿਲਣੀ ਸੁਲ਼ਰੂ ਹੋ ਜਾਵੇਗੀ। ਇਸ ਵੈਕਸੀਨ ਨੂੰ ਪ੍ਰੋਵਿੰਸ ਭਰ ਵਿੱਚ 30 ਡੀਪੂਆਂ ਉੱਤੇ ਸਟੋਰ ਕਰਕੇ ਰੱਖਿਆ ਜਾਵੇਗਾ ਤੇ ਤਿੰਨ ਪੜਾਵਾਂ ਵਿੱਚ ਇਸ ਨੂੰ ਲਾਇਆ ਜਾਵੇਗਾ। ਪਹਿਲਾ ਫੇਜ਼ ਜਨਵਰੀ ਤੋਂ ਮਾਰਚ ਵਿੱਚ ਹੋਵੇਗਾ। ਇਸ ਵਿੱਚ ਸੱਭ ਤੋਂ ਪਹਿਲਾਂ ਕੇਅਰ ਫੈਸਿਲਿਟੀ ਰੈਜ਼ੀਡੈਂਟਸ ਤੇ ਸਟਾਫ, ਫਰਸਟ ਨੇਸ਼ਨਜ਼ ਦੇ 65 ਸਾਲ ਤੇ ਉਸ ਤੋਂ ਉੱਪਰ ਦੇ ਰੈਜ਼ੀਡੈਂਟਸ ਅਤੇ ਹੈਲਥ ਕੇਅਰ ਵਰਕਰਜ਼, ਜਿਨ੍ਹਾਂ ਨੂੰ ਕੋਵਿਡ-19 ਹੋਣ ਦਾ ਖਤਰਾ ਸੱਭ ਤੋਂ ਜ਼ਿਆਦਾ ਹੈ, ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।
ਫੇਜ਼ 2 ਅਪਰੈਲ ਵਿੱਚ ਸ਼ੁਰੂ ਹੋਵੇਗਾ ਤੇ ਗਰਮੀਆਂ ਵਿੱਚ ਵੀ ਚੱਲੇਗਾ। ਹਾਲਾਂਕਿ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਇਸ ਦੌਰਾਨ ਕਿਨ੍ਹਾਂ ਨੂੰ ਵੈਕਸੀਨ ਦਿੱਤੀ ਜਾਵੇਗੀ ਪਰ ਸਰਕਾਰ ਦਾ ਟੀਚਾ ਹੈ ਕਿ ਇਸ ਫੇਜ਼ ਦੇ ਮੁੱਕਣ ਨਾਲ 30 ਫੀ ਸਦੀ ਅਬਾਦੀ ਇਮਿਊਨਾਈਜ਼ ਹੋ ਜਾਵੇ। ਆਖਰੀ ਫੇਜ਼ ਸਤੰਬਰ ਵਿੱਚ ਸ਼ੁਰੂ ਹੋਵੇਗਾ। ਉਸ ਸਮੇਂ ਕਿਸੇ ਵੀ ਅਲਬਰਟਾ ਵਾਸੀ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ। ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਉਸ ਸਮੇਂ ਤੱਕ ਜ਼ਿਆਦਾ ਤੋਂ ਜ਼ਿਆਦਾ ਅਲਬਰਟਾ ਵਾਸੀਆਂ ਨੂੰ ਵੈਕਸੀਨੇਟ ਕੀਤਾ ਜਾ ਸਕ।
ਪ੍ਰੀਮੀਅਰ ਨੇ ਨਗਰ ਨਿਗਮ ਦੇ ਉਪ ਮੰਤਰੀ ਅਤੇ ਲੈਫਟੀਨੈਂਟ-ਜਨਰਲ ਪੌਲ ਵੈਨਨਿਕ ਨੂੰ ਸੂਬੇ ‘ਚ ਵੈਨਸੀਨ ਟਾਸਕ ਫੋਰਸ ਦੀ ਅਗਵਾਈ ਲਈ ਨਿਯੁਕਤ ਕੀਤਾ ਹੈ। ਪੌਲ ਵਲੋਂ ਮਹਾਂਮਾਰੀ ਦੀ ਸ਼ੁਰੂਆਤ ਵੇਲੇ ਵੀ ਸੂਬੇ ‘ਚ ਪੀਪੀਈ ਦੌਰਾਨ ਅਹਿਮ ਰੋਲ ਨਿਭਾਇਆ ਗਿਆ ਸੀ। ਜੇਸਨ ਕੇਨੀ ਨੇ ਕਿਹਾ ਕਿ ਸੂਬੇ ‘ਚ ਬਰਾਬਰ ਅਤੇ ਛੇਤੀ ਵੰਡ ਨਾ ਸਿਰਫ਼ ਸਾਡੀ ਅਰਥਿਕਤਾ ਲਈ ਜ਼ਰੂਰੀ ਹੈ ਸਗੋਂ ਕਿ ਲੋਕਾਂ ਦੀ ਤੰਦਰੁਸਤੀ ਲਈ ਵੀ ਜ਼ਰੂਰੀ ਹੈ। ਸੂਬੇ ‘ਚ 30 ਡੀਪੋਟਸ ਸਟੋਰਾਂ ‘ਚ ਟੀਕੇ ਸਟੋਰ ਕੀਤੇ ਜਾਣਗੇ ਜਿਸ ਤੋਂ ਬਾਅਦ 3 ਪੜਾਵਾਂ ਤਹਿਤ ਸੂਬੇ ‘ਚ ਇਨ੍ਹਾਂ ਦੀ ਵੰਡ ਕੀਤੀ ਜਾਵੇਗੀ। ਪ੍ਰੀਮੀਅਰ ਨੇ ਕਿਹਾ ਮੋਡੋਰਨਾ ਟੀਕਾ -20 ਡਿਗਰੀ ਸੈਲਸੀਅਸ ‘ਤੇ ਸਟੋਰ ਕਰਨਾ ਜ਼ਰੂਰੀ ਹੈ ਜਦੋਂ ਕਿ ਫਾਈਜ਼ਰ -80 ਡਿਗਰੀ ‘ਤੇ ਸਟੋਰ ਕੀਤਾ ਜਾਵੇਗਾ। ਕੇਨੀ ਨੇ ਕਿਹਾ ਅਲਬਰਟਾ ਦੇ 13 ਸਟੋਰ ਇਨ੍ਹਾਂ ਟੀਕਿਆਂ ਨੂੰ ਸਟੋਰ ਕਰਨ ਦੇ ਯੋਗ ਅਤੇ ਸਰਕਾਰ ਵਲੋਂ ਹੋਰ ਨਵੇਂ ਫਰੀਜ਼ਰ ਵੀ ਆਰਡਰ ਕੀਤੇ ਗਏ ਹਨ।