ਅਲੀਗੜ੍ਹ : ਉੱਤਰ ਪ੍ਰਦੇਸ਼ (Uttar Pradesh) ਦੇ ਅਲੀਗੜ੍ਹ ਜ਼ਿਲ੍ਹੇ ‘ਚ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ। ਜਿੱਥੇ ਸੰਘਣੀ ਧੁੰਦ ਕਾਰਨ ਕਾਰ ਖੂਹ ਨਾਲ ਟਕਰਾ ਕੇ ਅੱਗ ਲੱਗ ਗਈ। ਹਾਦਸੇ ‘ਚ ਡਰਾਈਵਰ ਜ਼ਿੰਦਾ ਸੜ ਗਿਆ। ਕਾਰ ਵਿੱਚ ਗੈਸ ਕਿੱਟ ਲੱਗੀ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਗੈਸ ਕਿੱਟ ‘ਚ ਧਮਾਕਾ ਹੋਣ ਕਾਰਨ ਗੱਡੀ ‘ਚ ਲੱਗੀ ਅੱਗ ਸੁਆਹ ‘ਚ ਬਦਲ ਗਈ। ਘਟਨਾ ਥਾਣਾ ਖੈਰ ਦੇ ਵਜੀਦਪੁਰ ਇਲਾਕੇ ਦੀ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਮਨੋਜ ਕੁਮਾਰ ਸ਼ਰਮਾ ਦੇਰ ਰਾਤ ਆਪਣੇ ਪਿੰਡ ਬਾਜੀਤਪੁਰ ਵੱਲ ਆ ਰਿਹਾ ਸੀ। ਇਸੇ ਦੌਰਾਨ ਰਸਤੇ ਦੇ ਮੋੜ ’ਤੇ ਸਰ੍ਹੋਂ ਦੇ ਖੇਤ ਦੇ ਪਾਸੇ ਇੱਕ ਖੂਹ ਹੈ। ਸੰਘਣੀ ਧੁੰਦ ਕਾਰਨ ਉਸ ਨੂੰ ਕੁਝ ਦਿਖਾਈ ਨਹੀਂ ਦਿੱਤਾ ਅਤੇ ਗੱਡੀ ਬੇਕਾਬੂ ਹੋ ਕੇ ਖੂਹ ਨਾਲ ਜਾ ਟਕਰਾਈ ਅਤੇ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ‘ਚ ਗੈਸ ਕਿੱਟ ਲੱਗੀ ਹੋਈ ਸੀ। ਜਿਸ ਕਾਰਨ ਗੱਡੀ ਅੱਗ ਦੇ ਗੋਲੇ ਵਿੱਚ ਬਦਲ ਗਈ। ਉਕਤ ਕਾਰ ਚਲਾ ਰਿਹਾ ਮਨੋਜ ਕਾਰ ‘ਚੋਂ ਬਾਹਰ ਨਹੀਂ ਨਿਕਲ ਸਕਿਆ ਅਤੇ ਕਾਰ ‘ਚ ਹੀ ਜ਼ਿੰਦਾ ਸੜ ਕੇ ਉਸ ਦੀ ਮੌਤ ਹੋ ਗਈ।
The post ਅਲੀਗੜ੍ਹ ‘ਚ ਧੁੰਦ ਕਾਰਨ ਵਾਪਰਿਆ ਵੱਡਾ ਸੜਕ ਹਾਦਸਾ, ਜ਼ਿੰਦਾ ਸੜਿਆ ਡਰਾਈਵਰ appeared first on Chardikla Time TV.