ਆਸਟ੍ਰੇਲੀਆ : ਆਸਟ੍ਰੇਲੀਆ (Australia) ਵਿੱਚ ਪੁਰਸ਼ ਕ੍ਰਿਕਟਰਾਂ ਨੂੰ ਮਿਲਣ ਵਾਲੇ ਸਾਲ ਦੇ ਸਰਵੋਤਮ ਟੈਸਟ ਕ੍ਰਿਕਟਰ ਦੇ ਐਵਾਰਡ ਦਾ ਨਾਮ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ (Shane Warne) ਦੇ ਨਾਮ ਰੱਖਿਆ ਗਿਆ ਹੈ। ਇਹ ਐਲਾਨ ਕ੍ਰਿਕਟ ਆਸਟ੍ਰੇਲੀਆ ਨੇ ਅੱਜ ਕੀਤਾ। ਸ਼ੇਨ ਵਾਰਨ ਟੈਸਟ ਕ੍ਰਿਕਟਰ ਆਫ ਦਿ ਈਅਰ ਐਵਾਰਡ ਹਰ ਸਾਲ ਆਸਟ੍ਰੇਲੀਅਨ ਕ੍ਰਿਕਟ ਐਵਾਰਡਸ ਦੇ ਪੁਰਸ਼ ਵਰਗ ਵਿੱਚ ਦਿੱਤਾ ਜਾਵੇਗਾ। ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਅਤੇ ਆਸਟ੍ਰੇਲੀਅਨ ਕ੍ਰਿਕਟਰਜ਼ ਐਸੋਸੀਏਸ਼ਨ ਦੇ ਸੀ.ਈ.ਓ. ਟੌਡ ਗ੍ਰੀਨਬਰ ਨੇ ਦੱਖਣੀ ਅਫ਼ਰੀਕਾ ਵਿਰੁੱਧ ਬਾਕਸਿੰਗ ਡੇ ਟੈਸਟ ਮੈਚ ਦੌਰਾਨ ਇਹ ਐਲਾਨ ਕੀਤਾ। ਵਾਰਨ ਦਾ ਇਸ ਸਾਲ ਦੇ ਸ਼ੁਰੂ ਵਿੱਚ ਥਾਈਲੈਂਡ ਵਿੱਚ ਦਿਹਾਂਤ ਹੋ ਗਿਆ ਸੀ।
cricket.com.au ਦੇ ਅਨੁਸਾਰ, ਹਾਕਲੇ ਨੇ ਕਿਹਾ, “ਆਸਟ੍ਰੇਲੀਆ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਸ਼ੇਨ ਵਾਰਨ ਦੇ ਟੈਸਟ ਕ੍ਰਿਕਟ ਵਿੱਚ ਅਸਾਧਾਰਣ ਯੋਗਦਾਨ ਨੂੰ ਯਾਦ ਕਰਨ ਲਈ ਇਹ ਉਚਿਤ ਹੋਵੇਗਾ ਕਿ ਇਸ ਐਵਾਰਡ ਦਾ ਨਾਮਕਰਨ ਉਨ੍ਹਾਂ ਨੇ ਨਾਮ ‘ਤੇ ਕੀਤਾ ਜਾਵੇ।” ਵਾਰਨ ਨੇ 2005 ਵਿੱਚ 40 ਵਿਕਟਾਂ ਕਰਨ ਲਈ 2006 ਵਿੱਚ ਖ਼ੁਦ ਇਹ ਐਵਾਰਡ ਹਾਸਲ ਕੀਤਾ ਸੀ। ਆਸਟ੍ਰੇਲੀਅਨ ਕ੍ਰਿਕਟ ਐਵਾਰਡਸ ਦਾ ਐਲਾਨ 30 ਜਨਵਰੀ ਨੂੰ ਕੀਤਾ ਜਾਵੇਗਾ।
The post ਆਸਟ੍ਰੇਲੀਆ ਨੇ ਕ੍ਰਿਕਟਰ ਸ਼ੇਨ ਵਾਰਨ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ appeared first on Chardikla Time TV.