ਪਟਿਆਲਾ : ਸ਼੍ਰੀ ਏ. ਵੇਨੂੰ ਪ੍ਰਸਾਦ (A. Venu Prasad), ਵਧੀਕ ਮੁੱਖ ਸਕੱਤਰ ਟੂ ਮੁੱਖ ਮੰਤਰੀ, ਪੰਜਾਬ ਕਮ ਸੀ.ਐਮ.ਡੀ., ਪੀ.ਐੱਸ.ਟੀ.ਸੀ.ਐੱਲ. ਜੀ ਵੱਲੋਂ ਅੱਜ ਨੂੰ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦਾ ਸਾਲ 2023 ਲਈ ਕਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਏ. ਵੇਨੂੰ ਪ੍ਰਸ਼ਾਦ ਵੱਲੋਂ ਸਾਲ 2023 ਦੇ ਸ਼ੁਭ ਆਰੰਭ ਦੇ ਮੌਕੇ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਬਿਜਲੀ ਖਪਤਕਾਰਾਂ, ਪੀ.ਐੱਸ.ਟੀ.ਸੀ.ਐੱਲ. (PSTCL) ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ।
ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹੋਰ ਜ਼ਿਆਦਾ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਸੇਵਾ ਕਰਦੇ ਹੋਏ ਪੀ.ਐੱਸ.ਟੀ.ਸੀ.ਐੱਲ. ਨੂੰ ਨਵੀਂ ਉਚਾਈਆਂ ਤੇ ਪਹੁੰਚਾਉਣ ਲਈ ਪ੍ਰੇਰਿਤ ਵੀ ਕੀਤਾ ਗਿਆ।
ਸ੍ਰੀ ਏ ਵੇਨੂੰ ਪ੍ਰਸਾਦ ਵੱਲੋਂ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਹੋਰ ਜ਼ਿਆਦਾ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਸੇਵਾ ਕਰਦੇ ਹੋਏ ਪੀ.ਐੱਸ.ਟੀ.ਸੀ.ਐੱਲ. ਨੂੰ ਨਵੀਂ ਉਚਾਈਆਂ ਤੇ ਪਹੁੰਚਾਉਣ ਲਈ ਪ੍ਰੇਰਿਆ। ਇਸ ਮੌਕੇ ਤੇ ਇੰਜੀ: ਰਾਜੀਵ ਗੁਪਤਾ ਪ੍ਰਮੁੱਖ ਇੰਜੀ: /ਐੱਚ.ਆਈ.ਐੱਸ ਤੇ ਡੀ, ਪੀ.ਐੱਸ.ਟੀ.ਸੀ.ਐੱਲ. ਵੀ ਮੌਜੂਦ ਸਨ।
The post ਏ. ਵੇਨੂੰ ਪ੍ਰਸਾਦ ਵੱਲੋਂ ਪੀ.ਐੱਸ.ਟੀ.ਸੀ.ਐੱਲ. ਦਾ ਸਾਲ 2023 ਦਾ ਕਲੰਡਰ ਜਾਰੀ appeared first on Chardikla Time TV.