ਚੰਡੀਗੜ੍ਹ : ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਨੇ ਕਿਸਾਨ ਅੰਦੋਲਨ ਦੀ ਪ੍ਰਤੀਕ ਬਣੀ ਦਾਦੀ ਮਹਿੰਦਰ ਕੌਰ ਨੂੰ ਮਦਰ ਇੰਡੀਆ ਐਵਾਰਡ ਤੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਅਦਾਕਾਰਾ ਕੰਗਨਾ ਰਣੌਤ ਦੇ ਕਥਿਤ ਟਵੀਟ ਤੋਂ ਬਾਅਦ ਚਰਚਾ ‘ਚ ਆਈ ਮਹਿੰਦਰ ਕੌਰ ਨੇ ਆਪਣੇ ਕਿਸਾਨੀ ਸੰਘਰਸ਼ ਨੂੰ ਲੈ ਕੇ ਹੌਂਸਲਾ ਦਿਖਾਇਆ ਸੀ। ਫੇਡਰੇਸ਼ਨ ਦੇ ਮਨਜਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਦਾਦੀ ਮਹਿੰਦਰ ਕੌਰ ਨੇ ਉਨ੍ਹਾਂ ਨੂੰ ਮਦਰ ਇੰਡੀਆ ਦਾ ਐਵਾਰਡ ਦੇਣ ਤੇ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।
ਕੰਗਨਾ ਰਣੌਤ ਦੇ ਟਵੀਟ ਤੋਂ ਬਾਅਦ ਚਰਚਾ ‘ਚ ਆਈ ਦਾਦੀ ਮਹਿੰਦਰ ਕੌਰ ਨੇ ਆਪਣੀ ਕਿਸਾਨੀ ਸੰਘਰਸ਼ ਨੂੰ ਦ੍ਰਿੜਤਾ ਦਿਖਾਈ ਸੀ ਤੇ ਅੰਤਿਮ ਸਾਹ ਤਕ ਸੰਘਰਸ਼ ‘ਚ ਡਟੇ ਰਹਿਣ ਦਾ ਵਾਅਦਾ ਕੀਤਾ ਸੀ। ਇਸ ਨਾਲ ਪੂਰੀ ਸਿੱਖ ਕੌਮ ਦਾ ਨਾਂ ਉੱਚਾ ਹੋਇਆ ਹੈ। ਕਬੱਡੀ ਫੇਡਰੇਸ਼ਨ ਆਫ ਨਿਊਜ਼ੀਲੈਂਡ ਦੇ ਮਨਜਿੰਦਰ ਸਿੰਘ ਬਾਸੀ ਨੇ ਦੱਸਿਆ ਕਿ ਦਾਦੀ ਮਹਿੰਦਰ ਕੌਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਬਣ ਚੁੱਕੀ ਹੈ ਤੇ ਫੇਡਰੇਸ਼ਨ ਦੇ ਉਨ੍ਹਾਂ ਨੂੰ ਮਦਰ ਇੰਡੀਆ ਦਾ ਐਵਾਰਡ ਦੇਣ ਤੇ ਸੋਨੇ ਦਾ ਮੈਡਲ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਉਨ੍ਹਾਂ ਦੇ ਸਿਦਕ ਦੇ ਸਾਹਮਣੇ ਬਹੁਤ ਛੋਟਾ ਹੈ।
The post ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾਦੀ ਮਹਿੰਦਰ ਕੌਰ ਨੂੰ ਦੇਵੇਗੀ ਮਦਰ ਇੰਡੀਆ ਐਵਾਰਡ ਤੇ ਸੋਨੇ ਦਾ ਮੈਡਲ appeared first on Chardikla Time Tv.