ਮਾਹਿਲਪੁਰ : ਮਾਹਿਲਪੁਰ ਸ਼ਹਿਰ (Mahilpur city) ਦੇ ਨਾਲ ਲੱਗਦੇ ਪਿੰਡ ਚੰਦੇਲੀ ਦੇ 5 ਸਾਲ ਪਹਿਲਾਂ ਕੈਨੇਡਾ (Canada) ਗਏ ਨੌਜਵਾਨ ਦਾ 31 ਦਸੰਬਰ ਦੀ ਰਾਤ ਨੂੰ ਲੁੱਟ ਦੀ ਨੀਅਤ ਨਾਲ ਕਤਲ ਕਰ ਦਿੱਤਾ ਗਿਆ। ਲੁਟੇਰੇ ਉਸ ਦਾ ਸਾਰਾ ਸੋਨਾ, ਮੋਬਾਈਲ, ਪਰਸ, ਏ.ਟੀ.ਐਮ. ਅਤੇ ਪੈਸੇ ਵੀ ਨਾਲ ਲੈ ਗਏ। ਪੀੜਤ ਪਰਿਵਾਰ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਕੈਨੇਡਾ ‘ਚ ਉਨ੍ਹਾਂ ਦੇ ਇਕਲੌਤੇ ਪੁੱਤਰ ਦੇ ਕਤਲ ਦੇ ਦੋਸ਼ੀਆਂ ਨੂੰ ਲੱਭ ਕੇ ਸਜ਼ਾ ਦਿੱਤੀ ਜਾਵੇ।
ਜਾਣਕਾਰੀ ਅਨੁਸਾਰ ਤਰਕੋਲ ਨਾਥ ਸ਼ਰਮਾ ਵਾਸੀ ਚੰਦੇਲੀ ਨੇ ਦੱਸਿਆ ਕਿ 5 ਸਾਲ ਪਹਿਲਾਂ ਉਸ ਦਾ ਲੜਕਾ ਮੋਹਿਤ ਸ਼ਰਮਾ (28) ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਉੱਥੇ ਪੱਕਾ ਹੋ ਗਿਆ। ਮੋਹਿਤ ਦਾ ਚਚੇਰਾ ਭਰਾ ਅਰਮਾਨ ਸ਼ਰਮਾ ਵੀ 2 ਦਿਨ ਪਹਿਲਾਂ ਕੈਨੇਡਾ ਗਿਆ ਸੀ। ਉਸ ਨੇ ਦੱਸਿਆ ਕਿ ਕੈਨੇਡਾ ਪੁੱਜੇ ਉਸ ਦੇ ਭਤੀਜੇ ਅਮਰਮਨ ਸ਼ਰਮਾ ਨੇ ਐਤਵਾਰ ਸਵੇਰੇ ਆਪਣੇ ਚਾਚਾ ਤਰਲੋਕ ਨਾਥ ਸ਼ਰਮਾ ਨੂੰ ਫੋਨ ’ਤੇ ਦੱਸਿਆ ਕਿ ਉਹ ਮੋਹਿਤ ਨਹੀਂ ਮਿਲ ਰਿਹਾ, ਪਤਾ ਨਹੀਂ ਕਿੱਥੇ ਚਲਾ ਗਿਆ। 1 ਜਨਵਰੀ ਦੀ ਸਵੇਰ ਨੂੰ ਸ਼ਹਿਰ ਦੇ ਬਾਹਰ ਇੱਕ ਸੁੰਨਸਾਨ ਖੇਤਰ ਵਿੱਚ ਮਿਲੀ ਅਤੇ ਉਸਦੇ ਪੁੱਤਰ ਦੀ ਲਾਸ਼ ਦੇ ਨਾਲ ਪਿਛਲੀ ਸੀਟ ‘ਤੇ ਪਈ ਮਿਲੀ ਸੀ।
The post ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ appeared first on Chardikla Time TV.