ਫਿਰੋਜ਼ਪੁਰ : ਕੈਨੇਡਾ ਰਹਿੰਦੇ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਵਿੰਦਰ ਸਿੰਘ ਸਬਕਾ ਸਰਪੰਚ ਚੱਕ ਰੋੜਾ ਵਾਲਾ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਭਾਣਜੇ ਮਨਪੀ੍ਰਤ ਸਿੰਘ (29) ਪੁੱਤਰ ਕੁਲਵੰਤ ਸਿੰਘ ਭੁੱਲਰ ਵਾਸੀ ਸਰਵਾਂ ਬੋਦਲਾ ਦੀ ਟਰਾਂਟੋ (ਕੈਨੇਡਾ) ‘ਚ ਸੜਕ ਹਾਦਸੇ ਦੌਰਾਨ ਮੋਤ ਹੋ ਗਈ।
ਸਵਿੰਦਰ ਸਿੰਘ ਨੇ ਦੱਸਿਆ ਕਿ ਮਨਪੀ੍ਰਤ ਸਿੰਘ ਦੇ ਪਿਤਾ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮਨਪੀ੍ਰਤ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ 2 ਸਾਲ ਤੋਂ ਮਨਪੀ੍ਰਤ ਸਿੰਘ ਆਪਣੀ ਪਤਨੀ ਸਮੇਤ ਕੈਨੇਡਾ ਵਿਖੇ ਵਰਕ ਪਰਮਟ ਤੇ ਗਿਆ ਸੀ ਕਿ ਸ਼ਨੀਵਾਰ ਟਰੱਕ ਥੱਲੇ ਆਉਣ ਨਾਲ ਮੌਤ ਹੋ ਗਈ। ਮੌਤ ਦੀ ਖ਼ਬਰ ਸੁਣਦੇ ਹੀ ਪਿੰਡ ‘ਚ ਸੋਗ ਛਾ ਗਿਆ। ਇਸ ਦੁੱਖ ਦੀ ਘੜੀ ‘ਚ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਰਾਜਨੀਤਕ ਪਾਰਟੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
The post ਕੈਨੇਡਾ ‘ਚ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ appeared first on Chardikla Time Tv.