ਕੈਨੇਡਾ:- ਪੰਜਾਬੀਆਂ ਨੂੰ ਝਟਕਾ: PM ਟਰੂਡੋ ਨੇ ਜਾਇਦਾਦ ਖਰੀਦਣ ‘ਤੇ ਲਗਾਈ ਪਾਬੰਦੀ; ਹੁਣ ਨਹੀਂ ਖਰੀਦ ਸਕਦੇ ਘਰ

0 minutes, 1 second Read

ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਨਵੇਂ ਸਾਲ ‘ਤੇ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤੀਆਂ ਦੇ ਨਾਲ-ਨਾਲ ਹੁਣ ਕੈਨੇਡਾ ਗਿਆ ਕੋਈ ਵੀ ਵਿਦੇਸ਼ੀ ਵੀ ਉਥੇ ਜਾਇਦਾਦ ਨਹੀਂ ਖਰੀਦ ਸਕੇਗਾ। ਗੌਰਤਲਬ ਹੈ ਕਿ ਕੈਨੇਡਾ ਨੇ ਪਹਿਲਾਂ ਵੀ ਸਟੱਡੀ ਅਤੇ ਪੀਆਰ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਨੂੰ ਝਟਕਾ ਦਿੱਤਾ ਹੈ ਅਤੇ ਪਿਛਲੇ ਸਾਲ ਵੱਡੀ ਗਿਣਤੀ ਵਿਚ ਵੀਜ਼ੇ ਰੱਦ ਕਰ ਦਿੱਤੇ ਗਏ ਸਨ। ਰਿਹਾਇਸ਼ ਦੀ ਘਾਟ ਦਾ ਸਾਹਮਣਾ ਕਰ ਰਹੇ ਕੈਨੇਡਾ ਨੇ ਵਿਦੇਸ਼ੀਆਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਨਿਯਮ ਨੂੰ ਲਾਗੂ ਕਰਨ ਦੇ ਨਾਲ-ਨਾਲ ਕੈਨੇਡੀਅਨ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਸ਼ਹਿਰ ਦੀਆਂ ਰਿਹਾਇਸ਼ਾਂ ‘ਤੇ ਹੀ ਲਾਗੂ ਹੋਵੇਗੀ। ਇਹ ਪਾਬੰਦੀ ਸਮਰ ਕਾਟੇਜ ਵਰਗੀਆਂ ਜਾਇਦਾਦਾਂ ‘ਤੇ ਲਾਗੂ ਨਹੀਂ ਹੋਵੇਗੀ।ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2021 ਦੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੀ ਸਹੂਲਤ ਲਈ ਜਾਇਦਾਦ ਨੂੰ ਲੈ ਕੇ ਇਹ ਪ੍ਰਸਤਾਵ ਰੱਖਿਆ ਸੀ। ਕੈਨੇਡਾ ਵਿੱਚ ਵਧਦੀਆਂ ਕੀਮਤਾਂ ਕਾਰਨ ਬਹੁਤ ਸਾਰੇ ਲੋਕ ਘਰ ਨਹੀਂ ਖਰੀਦ ਪਾ ਰਹੇ ਹਨ। ਇਹ ਫੈਸਲਾ ਸਥਾਨਕ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਲਿਆ ਗਿਆ ਹੈ।ਕੈਨੇਡਾ ਵਿੱਚ ਪਿਛਲੇ ਕੁਝ ਸਮੇਂ ਵਿੱਚ ਘਰ ਖਰੀਦਣ ਵਾਲਿਆਂ ਦੀ ਮੰਗ ਕਾਫੀ ਵੱਧ ਗਈ ਹੈ। ਲੋਕ ਕੈਨੇਡਾ ਵਿੱਚ ਮੁਨਾਫ਼ੇ ਦੀ ਜਾਇਦਾਦ ਖਰੀਦਣ ਅਤੇ ਵੇਚਣ ਵਿੱਚ ਲੱਗੇ ਹੋਏ ਹਨ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਮਕਾਨ ਲੋਕਾਂ ਲਈ ਹਨ ਨਾ ਕਿ ਨਿਵੇਸ਼ਕਾਂ ਲਈ। ਸਰਕਾਰ ਨੇ ਗੈਰ-ਕੈਨੇਡੀਅਨਜ਼ ਐਕਟ ਤਹਿਤ ਰਿਹਾਇਸ਼ੀ ਜਾਇਦਾਦ ਦੀ ਖਰੀਦਦਾਰੀ ‘ਤੇ ਪਾਬੰਦੀ ਲਾਗੂ ਕਰ ਦਿੱਤੀ ਹੈ।

Similar Posts

Leave a Reply

Your email address will not be published. Required fields are marked *