ਸਰੀ : ਬ੍ਰਿਟਿਸ਼ ਕੋਲੰਬੀਆਂ ‘ਚ ਬੀਤੇ 12 ਦਿਨਾਂ ‘ਚ ਕੋਵਿਡ-19 ਨਾਲ ਕੁਲ 12 ਮੌਤਾਂ ਹੋਰ ਹੋਈਆਂ ਹਨ। ਬੁੱਧਵਾਰ ਡਾ. ਹੈਨਰੀ ਰੋਜ਼ਾਨਾਂ ਦੀ ਬ੍ਰੀਫਿੰਗ ਦੌਰਾਨ 832 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ। ਡਾ. ਹੈਨਰੀ ਨੇ ਕਿਹਾ ਕਿ ਜਿੰਨਾ ਹੋ ਸਕੇ ਲੋਕ ਆਪਸੀ ਸਿਹਤ ਦਾ ਧਿਆਨ ਰੱਖਣ ਅਤੇ ਹੈਲਥ ਕੈਨੇਡਾ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ।
ਬੀ.ਸੀ. ਵਾਸੀ ਅਜੇ ਇਸ ਮਹਾਂਮਾਰੀ ਨੂੰ ਹਲਕੇ ‘ਚ ਲੈਣ ਦੀ ਗਲਤੀ ਨਾ ਕਰਨ ਕਿਉਂਕਿ ਅਜਿਹਾ ਕਰਨਾ ਜਾਨਲੇਵਾ ਵੀ ਸਾਬਤ ਹੋ ਸਕਦਾ ਹੈ। ਡਾ. ਹੈਰਨੀ ਨੇ ਕਿਹਾ ਸੂਬਾ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੇਖਿਆ ਗਿਆ ਹੈ ਕਿ ਕੋਵਿਡ-19 ਦੇ ਕੇਸ ਸੂਬੇ ‘ਚ ਹਰ ਥਾਂ ਲਗਾਤਾਰ ਵੱਧ ਰਹੇ ਹਨ।
ਡਾ. ਹੈਨਰੀ ਨੇ ਕਿਹਾ ਅਸੀਂ ਬੀ.ਸੀ. ਵਾਸੀਆਂ ਨੂੰ ਕਾਰ ‘ਚ ਜਾਂ ਜਹਾਜ਼ ‘ਚ ਯਾਤਰਾ ਕਰਨ ਤੋਂ ਨਹੀਂ ਰੋਕ ਸਕਦੇ ਪਰ ਅਸੀਂ ਇਹ ਜ਼ਰੂਰ ਚਹਾਂਗੇ ਕਿ ਜਿੰਨਾ ਹੋ ਸਕੇ ਬੇਲੋੜੀ ਯਾਤਰਾ ਤੋਂ ਗੁਰੇਜ਼ ਕੀਤਾ ਜਾਵੇ।
ਜ਼ਿਰਕਯੋਗ ਹੈ ਕਿ ਸੂਬੇ ‘ਚ ਹੁਣ ਤੱਕ 34,728 ਕੇਸ ਕਰੋਨਾਵਾਇਰਸ ਦੇ ਹੋ ਚੁੱਕੇ ਹਨ ਜਿਨ੍ਹਾਂ ‘ਚੋਂ ਕੁਲ 24,424 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਸੂਬੇ ‘ਚ ਕੁਲ 9835 ਕੇਸ ਐਕਵਿਟ ਹਨ ਅਤੇ ਹੁਣ ਤੱਕ ਕੁਲ 469 ਮੌਤਾਂ ਹੋ ਚੁੱਕੀਆਂ ਹਨ।