ਸਰੀ : ਕੋਰੋਨਾਵਾਇਰਸ ਮਹਾਂਮਾਰੀ ਦੇ ਸੂਬੇ ‘ਚ ਵੱਧਣ ਕਾਰਨ ਸਰਕਾਰ ਵਲੋਂ ਲਗਾਈਆਂ ਪਾਬੰਦੀਆਂ ਦੇ ਮੱਦੇ ਨਜ਼ਰ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਦੀ ਕਮੇਟੀ ਵਲੋਂ ਇਸ ਸਾਲ ਨਵੀਂ ਕਮੇਟੀ ਦੀ ਚੋਣ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਸਾਲ ਵੀ ਕਮੇਟੀ ਦੇ ਸਾਰੇ ਮੈਂਬਰ ਉਹੀ ਰਹਿਣਗੇ ਜੋ ਪਿਛਲੀ ਵਾਰ ਸਨ। ਜੇਕਰ ਕੋਈ ਮੈਂਬਰ ਕਮੇਟੀ ਦੀ ਫਾਈਨੈਂਸ਼ੀਅਲ ਰਿਪੋਰਟ ਜਾਂ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਨਾਲ ਸੰਪਰਕ ਕਰ ਸਕਦਾ ਹੈ।