ਨਿਊਯਾਰਕ : ਅਮਰੀਕਾ ਦੇ ਮਿਆਮੀ ‘ਚ ਇੱਕ ਇਮਾਰਤ ਦੀ ਚੌਥੀ ਮੰਜ਼ਿਲ ਦੀ ਖਿੜਕੀ ਤੋਂ ਡਿੱਗੀ ਬੱਚੀ ਦੀ ਜਾਨ ਅਨੌਖੇ ਤਰੀਕੇ ਨਾਲ ਬਚ ਗਈ ਹੈ। ਫਾਇਰ ਫਾਈਟਰਜ਼ ਅਤੇ ਬਚਾਅ ਵਿਭਾਗ ਦੇ ਕੈਪਟਨ ਇਗਨਾਟਿਅਸ ਕੈਰੋਲ ਨੇ ਦੱਸਿਆ ਕਿ ਇਮਾਰਤ ਦੇ ਬਾਹਰ ਲੱਗੇ ਦਰੱਖ਼ਤ ਕਾਰਨ ਬੱਚੀ ਦੀ ਜਾਨ ਬਚ ਗਈ। ਬੱਚੀ ਸੋਮਵਾਰ ਤੜਕੇ ਇਮਾਰਤ ਦੀ ਖਿੜਕੀ ਤੋਂ ਹੇਠਾਂ ਡਿੱਗੀ ਪਰ ਦਰਖਤ ਦੇ ਕਾਰਨ ਉਸਦੇ ਡਿੱਗਣ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਉਹ ਝਾੜੀਆਂ ‘ਚ ਜਾ ਕੇ ਡਿੱਗੀ।
🔴LIVE || ਬੀਜੇਪੀ ਦੀ ਟੁੱਟੇਗੀ ਸਰਕਾਰ? ਮੋਦੀ ਨੂੰ ਝਟਕਾ, ਪ੍ਰਧਾਨ ਮੰਤਰੀ ਕਰਵਾਊ ਕਾਨੂੰਨ ਰੱਦ, ਕਿਸਾਨਾਂ ਦੀ ਵੱਡੀ ਜਿੱਤ
ਕੈਰੋਲ ਨੇ ਦੱਸਿਆ ਕਿ ਮਿਆਮੀ ਦੇ ਲਿਟਲ ਹਵਾਨਾ ਵਿਚ ਘਟਨਾ ਵਾਲੀ ਥਾਂ ‘ਤੇ ਜਦ ਬਚਾਅ ਟੀਮ ਪੁੱਜੀ ਤਾਂ ਬੱਚੀ ਨੂੰ ਉਸ ਦੇ ਇਕ ਰਿਸ਼ਤੇਦਾਰ ਨੇ ਚੁੱਕਿਆ ਸੀ ਤੇ ਬੱਚੀ ਰੋ ਰਹੀ ਸੀ। ਬੱਚੀ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ ਤੇ ਉਸ ਨੂੰ ਕੋਈ ਸੱਟ ਲੱਗੀ ਜਾਂ ਨਹੀਂ ਇਹ ਨਹੀਂ ਦੱਸਿਆ ਗਿਆ। ਮਿਆਮੀ ਪੁਲਿਸ ਦੇ ਕਮਾਂਡਰ ਫਰੇਡੀ ਕਰੂਜ ਨੇ ਦੱਸਿਆ ਕਿ ਜਾਂਚ ਅਧਿਕਾਰੀ ਪਤਾ ਲਗਾ ਰਹੇ ਹਨ ਕਿ ਬੱਚੀ ਕਿਸ ਸਥਿਤੀ ‘ਚ ਇਮਾਰਤ ਤੋਂ ਹੇਠਾਂ ਡਿੱਗੀ ਅਤੇ ਉਸ ਸਮੇਂ ਉਸ ਦੇ ਪਰਿਵਾਰ ਵਾਲੇ ਕਿੱਥੇ ਸਨ। ਘਟਨਾ ਸਬੰਧੀ ਅਜੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ।
The post ਚਾਰ ਮੰਜ਼ਿਲਾ ਇਮਾਰਤ ਤੋਂ ਡਿੱਗੀ 2 ਸਾਲਾ ਮਾਸੂਮ, ਅਨੌਖੇ ਤਰੀਕੇ ਨਾਲ ਬਚੀ ਜਾਨ appeared first on D5 News.