ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੁਝ ਕੈਬਨਿਟ ਮੰਤਰੀਆਂ ਦੀ ਟਿੱਪਣੀ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕੈਨੇਡੀਅਨ ਹਾਈ ਕਮਿਸ਼ਨਰ (Canadian High Commissioner) ਨੂੰ ਤਲਬ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਨਾਰਾਜ਼ਗੀ ਜਤਾਈ ਸੀ ਅਤੇ ਕਿਹਾ ਸੀ ਕਿ ਕਿਸੇ ਲੋਕੰਤਾਂਤਰਿਕ ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਇਸ ਤਰ੍ਹਾਂ ਦੀ ਟਿੱਪਣੀ ਅਤੇ ਬਿਆਨ ਬੇਹੱਦ ਗੈਰਜ਼ਰੂਰੀ ਅਤੇ ਅਣ-ਉਚਿਤ ਹਨ।
ਕਿਸਾਨ ਆਗੂਆਂ ਦੀ ਧਮਾਕੇਦਾਰ ਇੰਟਰਵਿਊ,ਮੋਦੀ ਸਰਕਾਰ ਦੀ ਬਣਾਈ ਰੇਲ! ਖੇਤੀ ਕਾਨੂੰਨਾਂ ‘ਤੇ ਵੱਡੇ ਖੁਲਾਸੇ
ਭਾਰਤ – ਕੈਨੇਡਾ ਦੇ ਸਬੰਧਾਂ ‘ਤੇ ਪਵੇਗਾ ਅਸਰ
ਵਿਦੇਸ਼ ਮੰਤਰਾਲੇ ਨੇ ਕਿਹਾ ਜੇਕਰ ਅਜਿਹੀ ਟਿੱਪਣੀ ਜਾਰੀ ਰਹਿੰਦੀ ਹੈ ਤਾਂ ਇਸਦਾ ਭਾਰਤ ਅਤੇ ਕੈਨੇਡਾ ਦੇ ਵਿੱਚ ਸਬੰਧਾਂ ‘ਤੇ ਗੰਭੀਰ ਰੂਪ ਨਾਲ ਨੁਕਸਾਨਦਾਇਕ ਪ੍ਰਭਾਵ ਪਵੇਗਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰ ਕਿਹਾ, ਇਨ੍ਹਾਂ ਟਿੱਪਣੀਆਂ ਨੇ ਕੈਨੇਡਾ ‘ਚ ਸਾਡੇ ਹਾਈ ਕਮਿਸ਼ਨ ਅਤੇ ਵਣਜ ਦੂਤਾਵਾਸਾਂ ਦੇ ਸਾਹਮਣੇ ਚਰਮਪੰਥੀ ਗਤੀਵਿਧੀਆਂ ਦੀਆਂ ਸਭਾਵਾਂ ਨੂੰ ਪ੍ਰੋਤਸਾਹਿਤ ਕੀਤਾ ਹੈ ਜੋ ਸੁਰੱਖਿਆ ਦੇ ਮੁੱਦੇ ‘ਤੇ ਸਵਾਲ ਖੜਾ ਕਰਦਾ ਹੈ। ਅਸੀ ਕੈਨੇਡਾ ਦੀ ਸਰਕਾਰ ਤੋਂ ਆਸ਼ਾ ਕਰਦੇ ਹਾਂ ਕਿ ਉਹ ਭਾਰਤੀ ਡਿਪਲੋਮੈਟ ਕਰਮਚਾਰੀਆਂ ਦੀ ਸੁਰੱਖਿਆ ਸੁਨਿਸਚਿਤ ਕਰਨ।
The post ਜਸਟਿਨ ਟਰੂਡੋ ਤੋਂ ਭਾਰਤ ਨਾਰਾਜ਼ appeared first on D5 News.