ਨਵੀਂ ਦਿੱਲੀ: ਔਨਲਾਈਨ ਫੂਡ ਆਰਡਰਿੰਗ ਪਲੇਟਫਾਰਮ ਜ਼ੋਮੈਟੋ (Zomato) ਲਿਮਟਿਡ ਦੇ ਸਹਿ-ਸੰਸਥਾਪਕ ਅਤੇ ਮੁੱਖ ਤਕਨਾਲੋਜੀ ਅਧਿਕਾਰੀ ਗੁੰਜਨ ਪਾਟੀਦਾਰ (co-founder Gunjan Patidar) ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਫਾਈਲਿੰਗ ‘ਚ ਕਿਹਾ ਕਿ ਪਾਟੀਦਾਰ ਜ਼ੋਮੈਟੋ ਦੇ ਪਹਿਲੇ ਕੁਝ ਕਰਮਚਾਰੀਆਂ ‘ਚੋਂ ਇਕ ਸੀ ਅਤੇ ਉਨ੍ਹਾਂ ਨੇ ਕੰਪਨੀ ਲਈ ਕੋਰ ਟੈਕਨਾਲੋਜੀ ਸਿਸਟਮ ਬਣਾਇਆ ਸੀ।
ਜ਼ੋਮੈਟੋ ਨੇ ਕਿਹਾ, ”ਕੰਪਨੀ ਨੂੰ ਅੱਗੇ ਲਿਜਾਣ ‘ਚ ਉਨ੍ਹਾਂ ਦਾ ਯੋਗਦਾਨ ਅਨਮੋਲ ਰਿਹਾ ਹੈ।” ਹਾਲਾਂਕਿ ਕੰਪਨੀ ਨੇ ਉਨ੍ਹਾਂ ਦੇ ਅਸਤੀਫੇ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ। ਪਿਛਲੇ ਸਾਲ ਨਵੰਬਰ ‘ਚ ਕੰਪਨੀ ਦੇ ਇਕ ਹੋਰ ਸਹਿ-ਸੰਸਥਾਪਕ ਮੋਹਿਤ ਗੁਪਤਾ ਨੇ ਅਸਤੀਫ਼ਾ ਦੇ ਦਿੱਤਾ ਸੀ।
ਗੁਪਤਾ ਸਾਢੇ ਚਾਰ ਸਾਲ ਪਹਿਲਾਂ Zomato ਨਾਲ ਜੁੜਿਆ ਸੀ। ਉਸਨੂੰ 2020 ਵਿੱਚ ਕੰਪਨੀ ਦੇ ਫੂਡ ਡਿਲਿਵਰੀ ਕਾਰੋਬਾਰ ਦੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਦੇ ਅਹੁਦੇ ਤੋਂ ਸਹਿ-ਸੰਸਥਾਪਕ ਵਜੋਂ ਤਰੱਕੀ ਦਿੱਤੀ ਗਈ ਸੀ।
The post ਜ਼ੋਮੈਟੋ ਦੇ ਸਹਿ-ਸੰਸਥਾਪਕ ਗੁੰਜਨ ਪਾਟੀਦਾਰ ਨੇ ਦਿੱਤਾ ਅਸਤੀਫ਼ਾ appeared first on Chardikla Time TV.