ਵਾਸ਼ਿੰਗਟਨ : ਆਉਣ ਵਾਲੇ ਕੁਝ ਹਫ਼ਤਿਆਂ ‘ਚ ਅਹੁਦਾ ਛੱਡਣ ਵਾਲੇ ਰਾਸ਼ਟਰਪਤੀ ਡੌਨਾਲਡ ਟਰੰਪ ਕਈ ਲੋਕਾਂ ਦੀ ਮੁਆਫੀਨਾਮਾ ਪਟੀਸ਼ਨਾਂ ਨੂੰ ਮਨਜ਼ੂਰੀ ਦੇ ਸਕਦੇ ਹਨ। ਕਈ ਵਕੀਲਾਂ ਨੇ ਇਹ ਅਨੁਮਾਨ ਜਤਾਇਆ ਹੈ, ਕਿਹਾ ਜਾ ਰਿਹਾ ਕਿ ਟਰੰਪ ਅਹੁਦਾ ਛੱਡਣ ਤੋਂ ਪਹਿਲਾਂ ਕਈ ਲੋਕਾਂ ਦੀ ਸਜ਼ਾ ਨੂੰ ਮਾਫ ਕਰਨ ਜਾਂ ਉਸ ‘ਚ ਸੋਧ ‘ਤੇ ਵਿਚਾਰ ਕਰ ਰਹੇ ਹਨ ਜਿਨ੍ਹਾਂ ‘ਚ ਸੰਭਵ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ, ਸਾਬਕਾ ਸਾਥੀ ਅਤੇ ਉਹ ਆਪਣੇ ਆਪ ਸ਼ਾਮਿਲ ਹਨ।
ਕਿਸਾਨ ਆਗੂਆਂ ਦੀ ਧਮਾਕੇਦਾਰ ਇੰਟਰਵਿਊ,ਮੋਦੀ ਸਰਕਾਰ ਦੀ ਬਣਾਈ ਰੇਲ! ਖੇਤੀ ਕਾਨੂੰਨਾਂ ‘ਤੇ ਵੱਡੇ ਖੁਲਾਸੇ
ਮੁਆਫੀ ਦੇਣਾ ਪੁਰਾਣਾ ਰਿਵਾਜ਼
ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਅਹੁਦਾ ਛੱਡਣ ਤੋਂ ਪਹਿਲਾ ਸਜ਼ਾ ਮੁਆਫ ਕਰਨ ਸਬੰਧੀ ਵਿਵਾਦਿਤ ਫੈਸਲੇ ਲੈਣਾ ਕੋਈ ਗ਼ੈਰ-ਮਾਮੂਲੀ ਗੱਲ ਨਹੀਂ ਹੈ, ਟਰੰਪ ਨੇ ਇਹ ਸਾਫ ਕੀਤਾ ਕਿ ਉਨ੍ਹਾਂ ਨੂੰ ਦੋਸਤਾਂ ਅਤੇ ਸਾਥੀਆਂ ਦੇ ਮਾਮਲੇ ਵਿੱਚ ਦਖ਼ਲਅੰਦਾਜ਼ੀ ਦਾ ਕੋਈ ਪਛਤਾਵਾ ਨਹੀਂ ਹੈ। ਜਿਨ੍ਹਾਂ ਬਾਰੇ ਉਹ ਮੰਨਦੇ ਹਨ ਕਿ ਉਨ੍ਹਾਂ ਨਾਲ ਗੈਰ ਵਿਵਹਾਰ ਹੋਇਆ। ਇਸ ‘ਚ ਉਨ੍ਹਾਂ ਦੇ ਪਿਛਲੇ ਰਾਸ਼ਟਰੀ ਸੁੱਰਖਿਆ ਸਲਾਹਾਕਾਰ ਮਾਈਕਲ ਫਲਾਈਨ ਵੀ ਸ਼ਾਮਲ ਹਨ।
ਦਿੱਲੀ ਤੋਂ ਆਈ ਵੱਡੀ ਖ਼ਬਰ,ਕੇਂਦਰ ਨੇ ਫਿਰ ਲਿਆ ਵੱਡਾ ਐਕਸ਼ਨ
ਇਸ ਲਈ ਸੁਰਖੀਆਂ ‘ਚ ਹਨ ਮਾਮਲੇ
ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਆਪਣੇ ਕਾਰਜਕਾਲ ਦੇ ਕੁਝ ਹੀ ਦਿਨ ਬਾਕੀ ਹੋਣ ‘ਤੇ ਟਰੰਪ ਆਪਣੇ ਬੱਚਿਆਂ ਅਤੇ ਸਾਥੀਆਂ ‘ਤੇ ਲੱਗੇ ਮਾਮਲਿਆਂ ਨੂੰ ਮੁਆਫ਼ੀ ਦਿੱਤੇ ਜਾਣ ਬਾਰੇ ਪੁੱਛ ਪੜਤਾਲ ਕਰ ਰਹੇ ਹਨ। ਉੱਥੇ ਹੀ ਨਿਆਂ ਵਿਭਾਗ ਦੇ ਦਸਤਾਵੇਜਾਂ ਤੋਂ ਪਤਾ ਲੱਗਾ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਚਾਉਣ ਲਈ ਦੋ ਵਿਅਕਤੀ ਵਾਇਟ ਹਾਊਸ ਦੇ ਲਗਾਤਾਰ ਸੰਪਰਕ ‘ਚ ਸਨ ਅਤੇ ਹੁਣ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ।
ਕਿਸਾਨਾਂ ਨੂੰ ਅੱਤਵਾਦੀ ਕਹਿਣ ਵਾਲੇ ਸੁਣ ਲੈਣ ਆਹ ਧਮਾਕੇਦਾਰ ਇੰਟਰਵੀਊ
ਆਪਣੇ ਪਰਿਵਾਰ ਦੀ ਚਿੰਤਾ?
ਅਮਰੀਕੀ ਰਾਸ਼ਟਰਪਤੀ ਨੇ ਹਾਲ ਦੇ ਹਫਤਿਆਂ ‘ਚ ਆਪਣੇ ਟਰੱਸਟੀਆਂ ਤੋਂ ਚਿੰਤਾ ਜਾਹਿਰ ਕੀਤੀ ਸੀ ਕਿ ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਅਤੇ ਕੰਮ-ਕਾਜ ਨੂੰ ਨਵੇਂ ਚੁਣੇ ਗਏ ਬਾਇਡਨ ਦੇ ਨਿਆਂ ਵਿਭਾਗ ਦੁਆਰਾ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਹਾਲਾਂਕਿ ਬਾਇਡਨ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਅਜਿਹੇ ਕਿਸੇ ਵੀ ਫੈਸਲੇ ‘ਚ ਨਹੀਂ ਸ਼ਾਮਲ ਹੋਣਗੇ।
The post ਜਾਂਦੇ-ਜਾਂਦੇ ਪਰਿਵਾਰ ਅਤੇ ਕਰੀਬੀਆਂ ਨੂੰ ਮੁਆਫੀ ਦੇਣਾ ਚਾਹੁੰਦੇ ਹਨ ਡੌਨਾਲਡ ਟਰੰਪ ? appeared first on D5 News.