ਵਾਸ਼ਿੰਗਟਨ : ਅਮਰੀਕੀ ਰਾਜ ਟੈਕਸਾਸ ਨੂੰ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ(ਸੀਡੀਸੀ) ਨਾਲ ਕੋਵਿਡ – 19 ਵੈਕਸੀਨ ਦੀ 14 ਲੱਖ ਤੋਂ ਜ਼ਿਆਦਾ ਖੁਰਾਕ ਪ੍ਰਾਪਤ ਹੋਵੇਗੀ। ਇਸ ਦਾ ਐਲਾਨ ਗਵਰਨਰ ਗੇਰਗ ਐਬੋਟ ਨੇ ਕੀਤਾ। ਮੀਡੀਆਂ ਰਿਪੋਰਟ ਅਨੁਸਾਰ ਐਬੋਟ ਨੇ ਬੁੱਧਵਾਰ ਨੂੰ ਕਿਹਾ ਕਿ ਟੀਕਾ 14 ਦਸੰਬਰ ਤੋਂ ਹਫਤਿਆਂ ਤੱਕ ਟੈਕਸਾਸ ਪਹੁੰਚਣਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਯੋਗਪ੍ਰਦਾਤਾਵਾਂ ਨੂੰ ਵੰਡ ਦਿੱਤਾ ਜਾਵੇਗਾ।
ਕਿਸਾਨਾਂ ਲਈ ਦਿੱਲੀ ਆਇਆ ਰਾਜਸਥਾਨ ਦਾ ਵੱਡਾ ਲੀਡਰ ਜਿੱਥੇ ਖੇਤੀ ਕਾਨੂੰਨਾਂ ਖਿਲਾਫ ਕੀਤਾ ਸੀ ਮਤਾ ਪਾਸ
ਐਬੋਟ ਅਨੁਸਾਰ ਸ਼ੁਰੂਆਤੀ ਖੁਰਾਕ ਪ੍ਰਾਪਤ ਕਰਨ ਵਾਲੇ ਲੋਕ ਰਾਜ ਦੇ ਮਾਹਰ ਐਲੋਕੇਸ਼ਨ ਪੈਨਲ ਦੁਆਰਾ ਵਿਕਸਿਤ ਟੀਕੇ ਡਿਸਟਰੀਬਿਊਸ਼ਨ ਪ੍ਰਿੰਸੀਪਲਾਂ ‘ਤੇ ਅਧਾਰਿਤ ਹੋਣਗੇ। ਇਸ ਮਹੀਨੇ ਦੇ ਅਖੀਰ ਵਿੱਚ ਅਤੀਰਿਕਤ ਅਲਾਟਮੈਂਟ ਕੀਤੀਆਂ ਜਾ ਸਕਦੀਆਂ ਹਨ ਅਤੇ ਵਧੇ ਹੋਏ ਅਲਾਟਮੈਂਟ ਜਨਵਰੀ ‘ਚ ਸ਼ੁਰੂ ਹੋਣ ਦੀ ਉਮੀਦ ਹੈ। ਐਬੋਟ ਨੇ ਕਿਹਾ, “ਟੈਕਸਾਸ ਰਾਜ ‘ਚ ਕੋੋਵਿਡ-19 ਟੀਕੇ ਆਉਣ ਲਈ ਤਿਆਰ ਹਨ ਅਤੇ ਇਹ ਟੀਕੇ ਤੇਜ਼ੀ ਨਾਲ ਪੇਸ਼ ਕਰਨਗੇ।”
ਭਾਜਪਾ ਦੀ ਵੱਡੀ ਆਗੂ ਨੇ ਪਾਈ ਕੇਂਦਰ ਨੂੰ ਝਾੜ ! ਕਿਸਾਨਾਂ ਦੇ ਹੱਕ ‘ਚ ਦਿੱਤਾ ਵੱਡਾ ਬਿਆਨ
ਪਿਛਲੇ ਮਹੀਨੇ ਐਬੋਟ ਅਤੇ ਟੈਕਸਾਸ ਸਟੇਟ ਸਿਹਤ ਸਰਵਸਿਜ਼ ਵਿਭਾਗ ਦੇ ਰਾਜ ਲਈ ਕੋੋਵਿਡ-19 ਟੀਕੇ ਵੰਡਣ ਦੀ ਪ੍ਰਕਿਰਿਆ ਲਈ ਮਾਰਗ- ਨਿਰਦੇਸ਼ਕ ਦਾ ਐਲਾਨ ਕੀਤਾ ਗਿਆ ਹੈ ਕਿ ਸਿਹਤ ਵਿਭਾਗ ਕੋੋਵਿਡ-19 ਦੇ ਮਰੀਜ਼ਾਂ ਅਤੇ ਕਮਜ਼ੋਰ ਵਸਨੀਕ ਨੂੰ ਪਹਿਲਾ ਟੀਕਾ ਦੇਣਗੇ।
The post ਟੈਕਸਾਸ ਨੂੰ ਦਸੰਬਰ ‘ਚ ਕੋੋਵਿਡ ਟੀਕੇ ਦੀਆਂ 1.4 ਮਿਲੀਅਨ ਤੋਂ ਵੱਧ ਮਿਲਣਗੀਆਂ ਖੁਰਾਕਾਂ appeared first on D5 News.