ਹੁਸ਼ਿਆਰਪੁਰ : ਹੁਸ਼ਿਆਰਪੁਰ (Hoshiarpur) ਦੇ ਪੁਲਿਸ ਲਾਈਨ ਗੇਟ ‘ਤੇ ਡਿਊਟੀ ਕਰਦੇ ਹੋਏ ਏ.ਐੱਸ.ਆਈ. ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ A.S.I. ਪ੍ਰਣਾਮ ਸਿੰਘ (A.S.I. Pranam Singh) ਪੁੱਤਰ ਚਰਨ ਦਾਸ ਵਾਸੀ ਨੰਗਲ ਖੁਰਦ ਜੋ ਕਿ ਪੁਲਿਸ ਲਾਈਨ ਵਿੱਚ ਡਿਊਟੀ ’ਤੇ ਸੀ ਅੱਜ ਸਵੇਰੇ ਡਿਊਟੀ ਦੌਰਾਨ ਹੀਟਰ ਤੋਂ ਕਰੰਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨਾਨਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਹੋਰ ਮੁਲਾਜ਼ਮ, ਸੰਤਰੀ ਦੀ ਡਿਊਟੀ ‘ਤੇ ਤਾਇਨਾਤ ਹੋਣ ਲਈ ਪੁਲਿਸ ਲਾਈਨ ਗੇਟ ‘ਤੇ ਪਹੁੰਚਿਆ ਤਾਂ ਉਸ ਨੇ ਏ. ਐੱਸ. ਆਈ. ਦੇ ਸਰੀਰ ਨੂੰ ਅੱਗ ਲੱਗੀ ਦੇਖੀ ਤੇ ਉਸ ਨੇ ਫੋਨ ਕਰਕੇ ਘਟਨਾ ਦੀ ਜਾਣਕਾਰੀ ਸਾਨੂੰ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਾਜ਼ਮ ਨੇ ਏ. ਐੱਸ. ਆਈ. ਨੂੰ ਬਚਾਉਣ ਦੀ ਕੋਸ਼ਿਸ਼ ‘ਚ ਹੀਟਰ ਦੀਆਂ ਤਾਰਾਂ ਨੂੰ ਹਟਾਇਆ ਅਤੇ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗੱਲਬਾਤ ਕਰਦਿਆਂ ਮ੍ਰਿਤਕ ਏ. ਐੱਸ. ਆਈ. ਦੇ ਮੁੰਡੇ ਨੇ ਦੱਸਿਆ ਕਿ ਸਾਨੂੰ ਸਵੇਰੇ 6 ਵਜੇ ਦੇ ਕਰੀਬ ਫੋਨ ਆਇਆ ਸੀ ਉਸਦੇ ਪਿਤਾ ਨੂੰ ਡਿਊਟੀ ਦੌਰਾਨ ਕਰੰਟ ਲੱਗਾ ਹੈ। ਜਦੋਂ ਸੂਚਨਾ ਮਿਲਣ ‘ਤੇ ਪੁਲਿਸ ਲਾਈਨ ਪਹੁੰਚੇ ਤਾਂ ਉਨ੍ਹਾਂ ਦਾ ਸਰੀਰ ਪੂਰੀ ਤਰ੍ਹਾਂ ਝੁਲਸ ਚੁੱਕਿਆ ਸੀ ਤੇ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ।
The post ਡਿਊਟੀ ਦੌਰਾਨ ASI ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ appeared first on Chardikla Time TV.