ਦੁਬਈ ‘ਚ ਭਾਰਤੀ ਡਰਾਇਵਰ ਦੀ ਨਿਕਲੀ 33 ਕਰੋੜ ਦੀ ਲਾਟਰੀ

0 minutes, 1 second Read

ਭਾਰਤੀ ਡਰਾਈਵਰ ਅਜੈ ਓਗੁਲਾ ਨੇ ਅਮੀਰਾਤ ਡਰਾਅ ਵਿਚ 15 ਮਿਲੀਅਨ ਦਰਾਮ (33 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਉਸ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤ ਗਿਆ ਹਾਂ। ਉਹ ਦੱਖਣੀ ਭਾਰਤ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। 4 ਸਾਲ ਪਹਿਲਾਂ ਉਹ UAE ਚਲਾ ਗਿਆ ਸੀ। ਉਹ ਇਸ ਸਮੇਂ ਇਕ ਜਿਊਲਰੀ ਫਰਮ ਵਿਚ ਡਰਾਈਵਰ ਵਜੋਂ ਕੰਮ ਕਰਦਾ ਹੈ।ਉਸ ਨੇ ਕਿਹਾ ਕਿ ਮੈਂ ਇਸ ਰਕਮ ਨਾਲ ਆਪਣਾ ਚੈਰਿਟੀ ਟਰੱਸਟ ਬਣਾਉਣਾ ਚਾਹੁੰਦਾ ਹਾਂ। ਇਸ ਪੈਸੇ ਨਾਲ ਬਹੁਤ ਸਾਰੇ ਲੋਕਾਂ ਦੀ ਮਦਦ ਕਰਾਂਗਾ। ਜਦੋਂ ਉਸ ਨੇ ਭਾਰਤ ਵਿਚ ਆਪਣੇ ਪਰਿਵਾਰ ਨੂੰ ਖ਼ਬਰ ਦਿੱਤੀ ਕਿ ਉਹ ਜੈਕਪਾਟ ਜਿੱਤ ਗਏ ਹਨ ਅਤੇ ਕਰੋੜਪਤੀ ਬਣ ਗਏ ਹਨ ਤਾਂ ਉਨ੍ਹਾਂ ਦੀ ਮਾਂ ਅਤੇ ਭੈਣ-ਭਰਾ ਨੇ ਉਨ੍ਹਾਂ ‘ਤੇ ਵਿਸ਼ਵਾਸ ਨਹੀਂ ਕੀਤਾ।

Similar Posts

Leave a Reply

Your email address will not be published. Required fields are marked *