ਪਟਿਆਲਾ : ਪਟਿਆਲਾ ਤੋਂ ਕੈਨੇਡਾ ਗਏ ਇਕ ਨੌਜਵਾਨ ਨਾਲ ਇਕ ਦੁੱਖਦ ਭਾਣਾ ਵਰਤ ਗਿਆ ਹੈ। ਪਟਿਆਲਾ ਦਾ ਹਸ਼ੀਸ਼ ਸਿੰਘ ਸਿਰਫ਼ ਦੋ ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ਉਤੇ ਬਰੈਂਪਟਨ ਗਿਆ ਸੀ । ਹਸ਼ੀਸ਼ ਸਿੰਘ ਨੂੰ ਉਥੇ ਪਹੁੰਚੇ ਹੱਲੇ ਦੋ ਦਿਨ ਹੀ ਹੋਏ ਸੀ ‘ਤੇ ਅਚਾਨਾਕ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਹਸ਼ੀਸ਼ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਆਈ.ਐਸ. ਬਿੰਦਰਾ ਦਾ ਭਤੀਜਾ ਸੀ। ਹਰੀਸ਼ ਸਿੰਘ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਚੀਕ ਚਿਹਾੜਾ ਮਚ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।