ਚੰਡੀਗੜ੍ਹ: ਰੋਡ ਰੇਜ ਕੇਸ (road rage case) ਵਿੱਚ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਗਣਤੰਤਰ ਦਿਵਸ ਮੌਕੇ ਜੇਲ੍ਹ ਤੋਂ ਰਿਹਾਅ ਕੀਤਾ ਜਾ ਸਕਦਾ ਹੈ। ਨਵਜੋਤ ਸਿੱਧੂ (Navjot Sidhu) ਦਾ ਨਾਂ ਚੰਗੇ ਵਿਵਹਾਰ ਵਾਲੇ ਪੰਜਾਬ ਦੇ 51 ਕੈਦੀਆਂ ਦੀ ਸੂਚੀ ‘ਚ ਸ਼ਾਮਲ ਹੈ, ਜਿੰਨ੍ਹਾ ਨੂੰ ਗਣਤੰਤਰ ਦਿਵਸ ‘ਤੇ ਜੇਲ੍ਹ ‘ਚੋਂ ਰਿਹਾ ਕੀਤਾ ਜਾ ਰਿਹਾ ਹੈ। ਹਾਲਾਂਕਿ ਸਿੱਧੂ ਪਹਿਲਾਂ ਹੀ 8 ਮਹੀਨੇ ਜੇਲ੍ਹ ਕੱਟ ਚੁੱਕੇ ਹਨ। ਦਰਅਸਲ, ਸੂਬਾ ਸਰਕਾਰ ਦੀਆਂ ਜੇਲ੍ਹ ਨੀਤੀਆਂ ਤੋਂ ਇਲਾਵਾ ਕੇਂਦਰ ਦੀ ਵੀ ਆਪਣੀ ਨੀਤੀ ਹੈ, ਜਿਸ ਤਹਿਤ 15 ਅਗਸਤ ਅਤੇ 26 ਜਨਵਰੀ ਨੂੰ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ।
The post ਨਵਜੋਤ ਸਿੱਧੂ ਦਾ ਨਾਂ ਚੰਗੇ ਵਿਵਹਾਰ ਵਾਲੇ ਕੈਦੀਆਂ ਦੀ ਸੂਚੀ ‘ਚ ਸ਼ਾਮਲ appeared first on Chardikla Time TV.