ਕਾਬੁਲ: ਅਫਗਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ ‘ਚ ਨਵੇਂ ਸਾਲ ਦੇ ਪਹਿਲੇ ਦਿਨ ਐਤਵਾਰ ਨੂੰ ਇਕ ਫੌਜੀ ਹਵਾਈ ਅੱਡੇ (Kabul military airport) ‘ਤੇ ਹੋਏ ਧਮਾਕੇ ‘ਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਸਥਾਨਕ ਪੱਤਰਕਾਰਾਂ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਹੈ ਕਿ ਇਸ ਹਮਲੇ ‘ਚ 10 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਜਦਕਿ 8 ਲੋਕ ਜ਼ਖਮੀ ਵੀ ਹੋਏ ਹਨ। ਤਾਲਿਬਾਨ ਦੇ ਬੁਲਾਰੇ ਅਬਦੁਲ ਨਫੀ ਤਕੂਰ ਨੇ ਧਮਾਕੇ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਧਮਾਕਾ ਸਵੇਰੇ ਕਾਬੁਲ ਮਿਲਟਰੀ ਏਅਰਪੋਰਟ ‘ਤੇ ਹੋਇਆ।
ਇਸ ਤੋਂ ਤਿੰਨ ਦਿਨ ਪਹਿਲਾਂ ਯਾਨੀ 29 ਦਸੰਬਰ ਨੂੰ ਵੀ ਅਫਗਾਨਿਸਤਾਨ ਦੇ ਤਾਲੁਕਾਨ ਸੂਬੇ ‘ਚ ਧਮਾਕਾ ਹੋਇਆ ਸੀ। ਜਿਸ ‘ਚ 4 ਲੋਕ ਜ਼ਖਮੀ ਹੋ ਗਏ। ਖਾਮਾ ਪ੍ਰੈਸ ਦੇ ਅਨੁਸਾਰ, ਧਮਾਕਾ ਉਦੋਂ ਹੋਇਆ ਜਦੋਂ ਇੱਕ ਸਰਕਾਰੀ ਦਫਤਰ ਦੇ ਕਰਮਚਾਰੀ ਦੇ ਡੈਸਕ ਦੇ ਹੇਠਾਂ ਰੱਖਿਆ ਬੰਬ ਫਟ ਗਿਆ ਸੀ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਬਦਖਸ਼ਾਨ ਸੂਬੇ ‘ਚ ਇਕ ਧਮਾਕੇ ‘ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ।
The post ਨਵੇਂ ਸਾਲ ‘ਤੇ ਕਾਬੁਲ ਦੇ ਮਿਲਟਰੀ ਏਅਰਪੋਰਟ ‘ਤੇ ਆਤਮਘਾਤੀ ਹਮਲੇ ‘ਚ 10 ਲੋਕਾਂ ਦੀ ਮੌਤ appeared first on Chardikla Time TV.