ਨਵੇਂ ਸਾਲ ਤੋਂ ਕੈਨੇਡੀਅਨ ਕਰੰਸੀ ਦੇ ਪੁਰਾਣੇ ਨੋਟ ਹੋ ਜਾਣਗੇ ਬੰਦ

0 minutes, 1 second Read

 

ਸਰੀ, (ਹਰਦਮ ਮਾਨ): ਕੈਨੇਡਾ ਵਿਚ ਨਵੇਂ ਸਾਲ ਤੋਂ 1, 2, 25, 500 ਅਤੇ 1000 ਦੇ ਪੁਰਾਣੀ ਕਰੰਸੀ ਨੋਟ ਬੰਦ ਹੋ ਜਾਣਗੇ। ਕੈਨੇਡੀਅਨ ਪਾਰਲੀਮੈਂਟ ਨੇ ਬੈਂਕ ਆਫ ਕੈਨੇਡਾ ਐਕਟ 2018 ਤਹਿਤ ਫੈਸਲਾ ਲੈਂਦਿਆਂ ਇਕ ਡਾਲਰ, 2 ਡਾਲਰ, 25 ਡਾਲਰ, 500 ਡਾਲਰ ਅਤੇ 1000 ਡਾਲਰ ਦੇ ਪੁਰਾਣੇ ਕਰੰਸੀ ਨੋਟਾਂ ਨੂੰ ਖਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਕਰੰਸੀ ਨੋਟ 10 ਸਾਲ ਪਹਿਲਾਂ ਹੀ ਛਾਪਣੇ ਬੰਦ ਕਰ ਦਿੱਤੇ ਸਨ। ਬੈਂਕ ਆਫ ਕੈਨੇਡਾ ਨੇ ਕੈਨੇਡੀਅਨਾਂ ਲੋਕਾਂ ਨੂੰ ਯਾਦ ਕਰਾਇਆ ਹੈ ਕਿ ਪਹਿਲੀ ਜਨਵਰੀ 2021 ਤੋ ਇਹ ਪੁਰਾਣੇ ਨੋਟ ਮਾਰਕੀਟ ਵਿੱਚ ਨਹੀਂ ਚੱਲ ਸਕਣਗੇ। ਇਸ ਲਈ 31 ਦਸੰਬਰ 2020 ਤੱਕ ਇਹਨਾਂ ਨੋਟਾਂ ਨੂੰ ਵਰਤ ਲਿਆ ਜਾਵੇ। ਜਿਹਨਾਂ ਲੋਕਾਂ ਕੋਲ ਇਹ ਪੁਰਾਣੇ ਕਰੰਸੀ ਨੋਟ ਹਨ ਉਹ ਆਪਣੀਆਂ ਬੈਂਕਾਂ ਰਾਹੀਂ ਇਹਨਾਂ ਨੂੰ ਬਦਲ ਸਕਦੇ ਹਨ ਜਾਂ ਬੈਂਕ ਆਫ ਕੈਨੇਡਾ ਨੂੰ ਸਿੱਧੇ ਵੀ ਭੇਜ ਸਕਦੇ ਹਨ।

 

Similar Posts

Leave a Reply

Your email address will not be published. Required fields are marked *